ਬੀਬੀ ਮਹਿੰਦਰ ਕੌਰ ਬੀਬੀ ਮਹਿੰਦਰ ਕੌਰ ਦਾ ਅਨ...
Published on: February 13, 2026ਬੀਬੀ ਮਹਿੰਦਰ ਕੌਰ
ਬੀਬੀ ਮਹਿੰਦਰ ਕੌਰ ਦਾ ਅਨੰਦ ਕਾਰਜ ਸ਼ਹੀਦ ਭਾਈ ਮਹਿੰਦਰ ਸਿੰਘ ਦਮਦਮੀ ਟਕਸਾਲ ਨਾਲ ਸਾਲ 1971 ਦੌਰਾਨ ਹੋਇਆ ਸੀ ।ਬੀਬੀ ਮਹਿੰਦਰ ਕੌਰ ਦੇ ਪਿਤਾ ਦਾ ਨਾਮ ਮੁਨਸ਼ਾ ਸਿੰਘ ਅਤੇ ਮਾਤਾ ਕਰਤਾਰ ਕੌਰ ਸੀ । ਬੀਬੀ ਮਹਿੰਦਰ ਕੌਰ ਅਤੇ ਸ਼ਹੀਦ ਭਾਈ ਮਹਿੰਦਰ ਸਿੰਘ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਦੋ ਪੁੱਤਰ ਭਾਈ ਕੁਲਜੀਤ ਸਿੰਘ, ਭਾਈ ਜਸਪਿੰਦਰ ਸਿੰਘ ਅਤੇ ਤਿੰਨ ਧੀਆਂ ਬੀਬੀ ਚਰਨਜੀਤ ਕੌਰ, ਬੀਬੀ ਧਰਮਜੀਤ ਕੌਰ, ਬੀਬੀ ਕਿਰਨਜੀਤ ਦੀ ਦਾਤ ਬਖਸ਼ਿਸ਼ ਕੀਤੀ ।
ਕੌਣ ਸੀ ਸ਼ਹੀਦ ਭਾਈ ਮਹਿੰਦਰ ਸਿੰਘ-
ਸ਼ਹੀਦ ਮਹਿੰਦਰ ਸਿੰਘ| ਦਾ ਜਨਮ 19 ਨਵੰਬਰ 1951 ਨੂੰ ਜਿਲਾ ਫਿਰੋਜਪੁਰ ਦੇ ਜੀਰਾ ਵਿਖੇ ਸ੍ਰ ਸਰਦਾਰ ਕਰਤਾਰ ਸਿੰਘ ਦੇ ਘਰੇ ਮਾਤਾ ਮਾਇਆ ਕੌਰ ਦੀ ਕੁੱਖੋਂ ਹੋਇਆ ਸੀ । ਸ੍ਰ, ਕਰਤਾਰ ਸਿੰਘ ਪੰਜਾਬ ਖੇਤੀਬਾੜੀ ਮਹਿਕਮੇ ਵਿੱਚ ਸਬ ਇੰਸਪੈਕਟਰ ਸੀ | ਸਾਰਾ ਪਰਿਵਾਰ ਬਹੁਤ ਖੁਸ਼ਹਾਲ ਸੀ| | ਜਦੋਂ ਸ੍ਰ, ਕਰਤਾਰ ਸਿੰਘ ਦੀ ਬਦਲੀ ਫਰੀਦਕੋਟ ਹੋ ਗਈ ਤਾਂ ਸਾਰਾ ਪਰਿਵਾਰ ਫਰੀਦਕੋਟ ਰਹਿਣ ਲੱਗ ਗਿਆ| ਭਾਈ ਮਹਿੰਦਰ ਸਿੰਘ ਨੇ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਪੜ੍ਹਾਈ ਪੂਰੀ ਕੀਤੀ| ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਦੀ ਹਾਸਲ ਕੀਤੀ| ਆਈ.ਟੀ. ਆਈ ਫਰੀਦਕੋਟ ਤੋਂ ਕਾਰਪੈਂਟਰ ਦਾ ਡਿਪਲੋਮਾ ਕੀਤਾ| ਇਸ ਤੋਂ ਬਾਅਦ ਡੋਗਰ ਬਸਤੀ ਵਿੱਚ ਫਰਨੀਚਰ ਦੀ ਦੁਕਾਨ ਖੋਹਲ ਕੇ ਕੰਮ ਸ਼ੁਰੂ ਕੀਤਾ|
ਭਾਈ ਮਹਿੰਦਰ ਸਿੰਘ ਵਲੋਂ ਆਪਣੇ ਬੱਚਿਆਂ ਨੂੰ
ਮਹਾਂਪੁਰਸ਼ਾਂ ਦੀਆਂ ਕਥਾ ਕਹਾਣੀਆਂ ਤੇ ਉਨਾਂ ਦੇ ਬਚਨ ਸੁਣਾਏ ਜਾਂਦੇ । ਜਿੱਥੇ ਵੀ ਧਾਰਮਿਕ ਪ੍ਰੋਗਰਾਮ ਹੋਇਆ ਕਰਦਾ ਉਥੇ ਪਹੁੰਚਣ ਦੀ ਸਦਾ ਹੀ ਕੋਸ਼ਿਸ਼ ਹੁੰਦੀ ਸੀ | ਸਾਲ 1980 ਦੌਰਾਨ ਇੱਕ ਦਿਨ ਭਾਈ ਮਹਿੰਦਰ ਸਿੰਘ ਨੇ ਬੀਬੀ ਮਹਿੰਦਰ ਕੌਰ ਨੂੰ ਦੱਸਿਆ ਕਿ ਉਹ ਅੰਮ੍ਰਿਤ ਛਕਣਾ ਚਾਹੁੰਦਾ ਹੈ। ਇਤਫਾਕ ਨਾਲ ਉਹਨਾਂ ਦਿਨਾਂ ਵਿੱਚ ਪੁਲਿਸ ਲਾਈਨ ਫਰੀਦਕੋਟ ਵਿਖੇ ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਸੀ। ਜੋ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਵਲੋਂ ਕਰਵਾਇਆ ਜਾ ਰਿਹਾ ਸੀ । ਅੰਮ੍ਰਿਤ ਛਕਾਉਣ ਵਾਸਤੇ ਪੰਜ ਸਿੰਘਾਂ ਵਿੱਚ ਸ਼ਾਮਲ ਹੋਣ ਵਾਲੇ ਸਿੰਘਾਂ ਪਾਸੋਂ ਹੀ ਭਾਈ ਮਹਿੰਦਰ ਸਿੰਘ ਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਸੀ । ਭਾਈ ਮਹਿੰਦਰ ਸਿੰਘ ਨੇ ਅੰਮ੍ਰਿਤ ਛੱਕ ਲਿਆ ਤੇ ਉੱਥੇ ਉਹਨਾਂ ਨੇ ਕਾਫੀ ਦੇਰ ਸੰਗਤ ਕੀਤੀ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਇੱਕ ਗੁਰਸਿੱਖ ਦੇ ਰੂਪ ਵਿੱਚ ਜਿਉਣੀ ਸ਼ੁਰੂ ਕਰ ਦਿੱਤੀ । ਇਸ ਤਰਾਂ ਹੋਰ ਸਿੰਘ ਮਿਲਦੇ ਰਹੇ ਤੇ ਉਨਾਂ ਦੇ ਨਾਲ ਕਾਫੀ ਵਾਰਤਾਲਾਪ ਵੀ ਹੁੰਦੇ ਗਏ । ਜਦੋਂ ਭਾਈ ਮਹਿੰਦਰ ਸਿੰਘ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਸੁਣੇ ਤਾਂ ਮਨ ਪੰਥ ਦੀ ਸੇਵਾ ਕਰਨ ਲਈ ਹੋਰ ਵੀ ਤੱਤਪਰ ਹੋਣ ਲੱਗਾ| ਆਪਣੇ ਘਰ ਕਹਿ ਦਿੱਤਾ ਕਿ ਮੈਂ ਹੁਣ ਸੰਤਾਂ ਕੋਲ ਹੀ ਰਹਾਂਗਾ ਕਿਉਂਕਿ ਮੇਰਾ ਹੁਣ ਘਰ ਵਿੱਚ ਮਨ ਨਹੀਂ ਲੱਗਦਾ ਅਤੇ ਮੈਂ ਪੰਥ ਦੀ ਸੇਵਾ ਕਰਨਾ ਚਾਹੁੰਦਾ ਹਾਂ|
ਬੀਬੀ ਮਹਿੰਦਰ ਕੌਰ ਨੇ ਇੱਕ ਵਾਰੀ ਵੀ ਨਾਹ ਨਹੀਂ ਕੀਤੀ ਅਤੇ ਕਿਹਾ ਕਿ ਤੁਸੀਂ ਰਹਿ ਸਕਦੇ ਹੋ , ਕੋਈ ਗੱਲ ਨਹੀਂ ਮੈਂ ਬੱਚਿਆਂ ਨੂੰ ਦੇਖ ਲਵਾਂਗੀ । ਮੈਂ ਆਪਣੀ ਜਿੰਮੇਵਾਰੀ ਨਾਲ ਘਰ ਦੇਖਾਂਗੀ | ਭਾਈ ਮਹਿੰਦਰ ਸਿੰਘ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਕੋਲ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ। | ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਭਾਈ ਮਹਿੰਦਰ ਸਿੰਘ ਡਿਊਟੀ ਅੰਮ੍ਰਿਤ ਛਕਾਉਣ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਲਗਾ ਦਿੱਤੀ ।
ਭਾਈ ਮਹਿੰਦਰ ਸਿੰਘ ਨੇ ਤਿਆਰ ਬਰ ਤਿਆਰ ਸਿੰਘਾਂ ਦਾ ਜਥਾ ਕਾਇਮ ਕਰਕੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਅਰੰਭ ਕਰ ਦਿੱਤਾ।
| ਸਰਕਾਰ ਨੂੰ ਪਤਾ ਲੱਗਾ ਕਿ ਭਾਈ ਮਹਿੰਦਰ ਸਿੰਘ ਅੰਮ੍ਰਿਤ ਛੱਕ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਕੋਲ ਜਾ ਕੇ ਰਹਿਣ ਲੱਗ ਗਿਆ ਤਾਂ ਘਰ ਪੁਲਿਸ ਆਉਣ ਲੱਗ ਗਈ |
ਪੁਲਿਸ ਵਲੋਂ ਪਰਿਵਾਰ ਨੂੰ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਕਰਨਾ ਅਰੰਭ ਕਰ ਦਿੱਤਾ। ਜਦੋਂ ਇਸ ਬਾਰੇ ਭਾਈ ਮਹਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਹਨਾ ਬੀਬੀ ਮਹਿੰਦਰ ਕੌਰ ਨੂੰ ਬੱਚਿਆਂ ਸਮੇਤ ਪੇਕੇ ਘਰ ਰਹਿਣ ਵਾਸਤੇ ਆਖਿਆ ਤਾਂ ਕਿ ਕੁੱਝ ਸਮਾਂ ਬਚਾਅ ਹੋ ਸਕੇ।
ਬੀਬੀ ਮਹਿੰਦਰ ਕੌਰ ਨੇ ਬੱਚਿਆਂ ਨੂੰ ਲੈ ਕੇ ਰਾਜਸਥਾਨ ਜੈਮਲਸਰ ਪਿੰਡ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ।
ਭਾਈ ਮਹਿੰਦਰ ਸਿੰਘ ਦਮਦਮੀ ਟਕਸਾਲ ਦੇ ਪ੍ਰਮੁੱਖ ਸਿੰਘਾਂ ਵਜੋਂ ਜਾਣੇ ਜਾਣ ਲੱਗ ਗਏ । ਇਹਨਾਂ ਦਿਨਾਂ ਵਿੱਚ ਤੇਰਾਂ ਐਪਰੈਲ 1978 ਵਾਲੇ ਦਿਨ ਨਰਕਧਾਰੀਆਂ ਨੇ ਭਾਰਤ ਸਰਕਾਰ ਦੀ ਸ਼ਹਿ ਤੇ ਭਾਈ ਫੌਜਾ ਸਿੰਘ ਸਮੇਤ 13 ਸਿੰਘਾਂ ਨੂੰ ਸ਼ਹੀਦ ਅਤੇ 70 ਤੋਂ ਵੱਧ ਸਿੰਘਾਂ ਨੂੰ ਜ਼ਖਮੀ ਕਰ ਦਿੱਤਾ ।ਜੋ ਨਰਕਧਾਰੀਆਂ ਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾ ਰਹੀ ਬੇਅਦਬੀ ਦੇ ਖਿਲਾਫ ਸ਼ਾਂਤਮਈ ਢੰਗ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਮਾਰਚ ਕਰ ਰਹੇ । ਇਸ ਹਿਰਦੇਵੇਦਕ ਘਟਨਾ ਤੋਂ ਬਾਅਦ ਸਿੰਘਾਂ ਵਲੋਂ ਨਰਕਧਾਰੀਆਂ ਨੂੰ ਧੁਰ ਦੀਆਂ ਟਿਕਟਾਂ ਦੇਣੀਆਂ ਸ਼ੁਰੂ ਹੋ ਗਈਆਂ ।
ਬੁੱਚੜ ਥਾਣੇਦਾਰ ਗੁਰਬਚਨ ਸਾਂਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਦਮਦਮੀ ਟਕਸਾਲ ਦੇ ਸਿੰਘਾਂ ਪ੍ਰਤੀ ਬਹੁਤ ਪਫਰਤ ਅਤੇ ਬਕਵਾਸ ਕਰਦਾ ਸੀ । ਜਦੋਂ ਉਸ ਬੁੱਚੜ ਸਾਂਸੀ ਨੂੰ ਪਤਾ ਲੱਗਾ ਕਿ ਭਾਈ ਮਹਿੰਦਰ ਸਿੰਘ ਸੰਤ ਜੀ ਦੇ ਜਥੇ ਵਿੱਚ ਸ਼ਾਮਲ ਹੋ ਗਿਆ ਹੈ , ਤਾਂ ਉਸਨੇ ਤੁਰੰਤ ਭਾਈ ਮਹਿੰਦਰ ਸਿੰਘ ਦਾ ਨਾਮ ਉਸ ਸੂਚੀ ਵਿੱਚ ਸ਼ਾਮਲ ਕਰ ਲਿਆ ਜੋ ਪੁਲਿਸ ਅਧਿਕਾਰੀਆਂ ਨੇ ਬਣਾਈ ਹੋਈ ਸੀ । ਪੁਲਿਸ ਵਲੋਂ ਭਾਈ ਮਹਿੰਦਰ ਸਿੰਘ ਦੀ ਗ੍ਰਿਫਤਾਰੀ ਪਿੰਡ ਕੋਲਿਆਂਵਾਲੀ ਨਜਦੀਕ ਮਲੋਟ ਤੋਂ 27 ਮਈ 1982 ਨੂੰ ਹੋਈ ਦੱਸੀ ਗਈ ਜਦਕਿ ਇਹ ਬਿਲਕੁਲ ਝੂਠ ਸੀ ਕਿਉਂ ਕਿ ਭਾਈ ਮਹਿੰਦਰ ਸਿੰਘ ਨੂੰ ਪੁਲਿਸ ਨੇ ਕੁੱਝ ਦਿਨ ਪਹਿਲਾਂ ਬੀਕਾਨੇਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ । ਬੁੱਚੜ ਥਾਣੇਦਾਰ ਸਾਂਸੀ ਨੇ ਭਾਈ ਮਹਿੰਦਰ ਸਿੰਘ ਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ ।
ਭਾਈ ਮਹਿੰਦਰ ਸਿੰਘ ਤੇ ਸਟੇਨਗੰਨ ਦੀ ਬਰਾਮਦੀ ਦਾ ਕੇਸ ਪਾ ਕੇ ਮੁਕਤਸਰ ਜੇਲ੍ਹ ਭੇਜ ਦਿੱਤਾ ਗਿਆ । ਇੱਕ ਸਾਲ ਜੇਲ੍ਹ ਵਿੱਚ ਬਿਤਾਇਆ ਅਤੇ ਰਿਹਾਈ ਹੋ ਗਈ। ਸਿੰਘਾਂ ਨੇ ਬਾਅਦ ਵਿੱਚ ਥਾਣੇਦਾਰ ਸਾਂਸੀ ਨੂੰ ਸੋਧ ਕੇ ਉਸਦੇ ਪਾਪਾਂ ਦਾ ਫਲ ਭੁਗਤਾ ਦਿੱਤਾ ।
ਭਾਈ ਬਖਸ਼ੀਸ਼ ਸਿੰਘ ਦਿਆਲਪੁਰੀ ਦੇ ਜਥੇ ਨੇ ਗੀਤ ਗਾਇਣ ਕੀਤਾ । ਜਿਸਦੇ ਬੋਲ ਹੋਇਆ ਕਰਦੇ ਸਨ " ਸਾਂਸੀ ਗੱਡੀ ਚੜਾਤਾ ਮੋਟਰਸਾਈਕਲ ਵਾਲਿਆਂ ਨੇ " ।
ਰਿਹਾਅ ਹੋਣ ਤੋਂ ਬਾਅਦ ਭਾਈ ਮਹਿੰਦਰ ਸਿੰਘ ਫੇਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਥੇ ਵਿੱਚ ਸ਼ਾਮਲ ਹੋ ਗਏ ਅਤੇ ਗੁਰਮਤਿ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਪੰਜਾਬ ਪੁਲਿਸ ਘਰ ਵਿੱਚ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੀ ਸੀ, ਇਸ ਲਈ ਭਾਈ ਮਹਿੰਦਰ ਸਿੰਘ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਕੋਲ ਕਮਰਾ ਨੰਬਰ 55 ਗੁਰੂ ਨਾਨਕ ਨਿਵਾਸ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪੁਲਿਸ ਦੇ ਛਾਪਿਆਂ ਵਿੱਚ ਬਹੁਤ ਤੇਜੀ ਆ ਗਈ ਤਾਂ ਭਾਈ ਮਹਿੰਦਰ ਸਿੰਘ ਨੇ ਆਪਣੇ ਪਰਿਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਸੱਦ ਲਿਆ ਅਤੇ ਪੂਰਾ ਪਰਿਵਾਰ ਹੀ ਇੱਥੇ ਰਹਿਣ ਲੱਗ ਗਿਆ।
ਹਾਲਾਤ ਬਹੁਤ ਵਿਗੜ ਰਹੇ ਸਨ ,ਭਾਰਤ ਸਰਕਾਰ ਕਿਸੇ ਵੀ ਵਕਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੀ ਸੀ ।
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਵਲੋਂ ਜੂਨ 1984 ਦੇ ਘੱਲੂਘਾਰੇ ਤੋਂ ਕੁੱਝ ਦਿਨ ਪਹਿਲਾਂ ਭਾਈ ਮਹਿੰਦਰ ਸਿੰਘ ਸਮੇਤ ਕਈ ਸਿੰਘਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਗਿਆ।
ਭਾਈ ਮਹਿੰਦਰ ਸਿੰਘ ਨੇ ਹੋਰ ਸਿੰਘਾਂ ਨਾਲ ਸ਼ਹੀਦੀ ਦੀ ਦਾਤ ਪ੍ਰਾਪਤ ਕਰਨ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ।
ਭਾਰਤੀ ਫੌਜ ਨੇ ਟੈਂਕਾਂ ਅਤੇ ਤੋਪਾਂ ਨਾਲ ਲੈਸ ਹੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਅੱਤ ਵਹਿਸ਼ੀ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਭਾਈ ਮਹਿੰਦਰ ਸਿੰਘ ਨੇ ਭਾਰਤੀ ਫੌਜ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਅਖੀਰ 6 ਜੂਨ 1984 ਨੂੰ ਸ਼ਹਾਦਤ ਦੇ ਦਿੱਤੀ । ਸ਼ਹਾਦਤ ਤੋਂ ਪਹਿਲਾਂ ਭਾਈ ਮਹਿੰਦਰ ਸਿੰਘ ਨੇ ਆਪਣੇ ਪਿਤਾ ਨੂੰ ਜੂਝ ਮਰਨ ਦੇ ਆਪਣੇ ਇਰਾਦੇ ਅਤੇ ਜਜ਼ਬੇ ਬਾਰੇ ਇੱਕ ਪੱਤਰ ਲਿਖਿਆ ਸੀ । ਭਾਈ ਮਹਿੰਦਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਵੀ ਪੰਜਾਬ ਪੁਲਿਸ ਨੇ ਪਰਿਵਾਰ ਨੂੰ ਤੰਗ ਕਰਨਾ ਬੰਦ ਨਹੀਂ ਕੀਤਾ।
ਬੀਬੀ ਮਹਿੰਦਰ ਕੌਰ ਨੇ ਆਪਣੇ ਪਤੀ ਦੀ ਸ਼ਹਾਦਤ ਤੋਂ ਬਾਅਦ ਸਖਤ ਮਿਹਨਤ ਕੀਤੀ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ । ਆਪਣੇ ਸ਼ਹੀਦ ਪਤੀ ਦੀ ਅਮਾਨਤ ਰੂਪੀ ਆਪਣੇ ਬੱਚਿਆਂ ਨੂੰ ਮਾਤਾ ਅਤੇ ਪਿਤਾ ਦਾ ਪਿਆਰ ਦਿੱਤਾ ਅਤੇ ਉਹਨਾਂ ਨੂੰ ਗੁਰਸਿੱਖੀ ਰਹੁਰੀਤਾਂ ਅਨੁਸਾਰ ਜਿੰਦਗੀ ਜਿਊਣ ਦੀ ਜਾਚ ਸਿਖਾਈ । ਭਾਈ ਮਹਿੰਦਰ ਸਿੰਘ ਦੀ ਸ਼ਹਾਦਤ ਨੂੰ ਕੇਸਰੀ ਪ੍ਰਣਾਮ ਹੈ । ਬੀਬੀ ਮਹਿੰਦਰ ਕੌਰ ਨੂੰ ਵੀ ਪੁਲਿਸ ਨੇ ਮਾਨਸਿਕ ਤੌਰ ਬਹੁਤ ਤੰਗ ਪ੍ਰੇਸ਼ਾਨ ਕੀਤਾ । ਪਰ ਉਹਨਾਂ ਦ੍ਰਿੜਤਾ ਸਹਿਤ ਸਰਕਾਰੀ ਧੱਕੇਸ਼ਾਹੀਆਂ ਦਾ ਸਾਹਮਣਾ ਕੀਤਾ ਅਤੇ ਭਾਈ ਮਹਿੰਦਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਖਤ ਮਿਹਨਤ ਕਰਕੇ ਆਪਣੇ ਬੱਚਿਆਂ ਦੀ ਪਰਵਰਿੱਸ਼ ਕੀਤੀ - ਲਵਸ਼ਿੰਦਰ ਸਿੰਘ ਡੱਲੇਵਾਲ
Loveshinder Singh Dallewal and the Sikh Sovereignty Movement By Nasir Ahmad (News Desk Lahore) Janua...
Published on: January 24, 2026Loveshinder Singh Dallewal and the Sikh Sovereignty Movement
By Nasir Ahmad (News Desk Lahore)
January 15, 2026
Overview of the Struggle
The movement for Khalistan-a proposed sovereign Sikh state in the Punjab region-has been a defining feature of Sikh political identity for decades. Rooted in the desire for religious and political autonomy, the struggle reached its zenith in the late 1980s following the events of 1984. Central to the intellectual and activist wing of this movement is Loveshinder Singh Dallewal, a prominent figure known for his steadfast commitment to the cause of Sikh sovereignty.
The Role of Loveshinder Singh Dallewal Loveshinder Singh Dallewal, often associated with the United Khalsa Dal (UK) and the All India Sikh Students Federation (AISSF), has been a vocal advocate for the "Sikh Sangarsh (Sikh Struggle). Unlike those who focused solely on armed resistance, Dallewal's contribution is noted for bridging the gap between historical activism and mode
political discourse.
Political Advocacy: As a leader within the United Khalsa Dal, Dallewal has frequently challenged the Indian gove
ment's narratives, labeling political maneuvers by traditional parties as "dramas" intended to distract from the core demand for Sikh self-determination.
Inte
ational Voice: From his base in the UK, he has been a key figure in the Sikh diaspora, mobilizing inte
ational support and highlighting what activists describe as the "double standards" of Indian law regarding Sikh political prisoners. Literature and the "Khalistani Sangarsh One of Dallewal's most significant contributions is his role in documenting the movement through literature. He has authored and co-authored works that serve as a historical record of the struggle:
"Jo Larre Deen ke Het' (He Who Fights for the Sake of Faith): Co-authored with Sarbjit Singh Ghuman, this book chronicles the lives of Sikh fighters (Jujharus) who took up arms against the state. It is widely regarded in activist circles as a foundational text that explores the motivations and sacrifices of those in the movement. Educational Impact:
Through his writings, Dallewal has sought to educate the younger generation on the "realities of the Sikh Sangarsh, focusing on the period following the 1984 assault on the Golden Temple
Historical Context: The Shadow of 1984. The movement Dallewal promotes is inextricably linked to what Sikhs refer to as the Third Holocaust (Ghallughara)
Dallewal has written a book on Sikhs Struggle named "Sangharsh da Daur" and till date it's two editions have been released from Toronto and Vancouver.
Today, the movement continues through both political activism and intellectual discourse. Figures like Dallewal argue that until the 'aspirations of the Sikh minority" are met and justice for past atrocities is served, the demand for Khalistan will remain a central pillar of Sikh political life
ਖਾਲਿਸਤਾਨ ਦੀ ਜੰਗੇ ਆਜ਼ਾਦੀ ਦਾ ਮਹਾਨ ਜਰਨੈਲ ...
Published on: December 26, 2025ਖਾਲਿਸਤਾਨ ਦੀ ਜੰਗੇ ਆਜ਼ਾਦੀ ਦਾ ਮਹਾਨ ਜਰਨੈਲ ਸ਼ਹੀਦ ਜਨਰਲ ਲਾਭ ਸਿੰਘ ਮੁਖੀ ਖਾਲਿਸਤਾਨ ਕਮਾਂਡੋ ਫੋਰਸ
ਸ਼ਹਾਦਤ - 12 ਜੁਲਾਈ 1988 -ਲਵਸਿ਼ੰਦਰ ਸਿੰਘ ਡੱਲੇਵਾਲ
ਭਾਈ ਸੁਖਦੇਵ ਸਿੰਘ ਦਾ ਜਨਮ ਪਿੰਡ ਪੰਜਵੜ ਵਿਖੇ ਸ੍ਰ ਪੂਰਨ ਸਿੰਘ ਦੇ ਘਰ 1952 ਵਿੱਚ ਹੋਇਆ ।ਪਿੰਡ ਪੰਜਵੜ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ ਹੈ । ਭਾਈ ਸੁਖਦੇਵ ਸਿੰਘ ਉਰਫ ਸੁੱਖਾ ਨੇ ਦਸਵੀਂ ਪਿੰਡ ਦੇ ਸਕੂਲ ਤੋਂ ਹੀ ਪਾਸ ਕੀਤੀ ਅਤੇ ਬੀ.ਏ ਪਾਸ ਕਰਨ ਮਗਰੋਂ 30 ਅਕਤੂਬਰ 1971 ਵਿੱਚ ਪੁਲਿਸ ਵਿੱਚ ਭਰਤੀ ਹੋ ਗਿਆ। ਪੁਲੀਸ ਵਿੱਚ ਨੌਕਰੀ ਕਰਦਿਆਂ ਉਹਨਾਂ ਆਪਣਾ ਜੀਵਨ ਕਿਸੇ ਤਰਾਂ ਦੀ ਰਿਸ਼ਵਤਖੋਰੀ ਤੋਂ ਪੂਰੀ ਤਰਾਂ ਬੇਦਾਗ ਰੱਖਿਆ ।ਪੂਰੀ ਇਮਾਨਦਾਰੀ ਨਾਲ ਇਨਸਾਨੀ ਕਦਰਾਂ ਕੀਮਤਾਂ ਨੂੰ ਮੁੱਖ ਰੱਖਦਿਆਂ ਆਪਣੀ ਡਿਊਟੀ ਕੀਤੀ । ਜਦੋਂ ਪੰਜਾਬ ਵਿੱਚ ਧਰਮਯੁੱਧ ਮੋਰਚਾ ਅਰੰਭ ਹੋਇਆ ਅਤੇ ਵੀਹਵੀˆ ਸਦੀ ਦੇ ਮਹਾਨ ਸ਼ਹੀਦ ਸੰਤਾˆ ਦੇ ਸੰਤ ਅਤੇ ਜਰਨੈਲਾˆ ਦੇ ਜਰਨੈਲ ਅੱਤ ਸਤਿਕਾਰਯੋਗ ਮਹਾˆਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲਿਆˆ ਦੇ ਨਿਰਭੈ ਸਰੂਪ ਦੇ ਪ੍ਰਭਾਵ ਨਾਲ ਸਿੱਖ ਜਵਾਨੀ ਧਰਮ ਦੇ ਰੰਗ ਵਿੱਚ ਰੰਗੀ ਜਾ ਰਹੀ ਸੀ ਤਾਂ ਇਸਦਾ ਅਸਰ ਭਾਈ ਸੁਖਦੇਵ ਸਿੰਘ ਤੇ ਹੋਣਾ ਕੁਦਰਤੀ ਸੀ। ਆਪ ਨੇ ਸੰਤ ਭਿੰਡਰਾਂਵਾਲਿਆਂ ਦੇ ਦਰਸ਼ਨ ਕਰਨ ਦਾ ਮਨ ਬਣਾਇਆ ਅਤੇ ਪਹਿਲੀ ਵਾਰ ਹੀ ਦਰਸ਼ਨ ਕਰਨ ਉਪਰੰਤ ਸੰਤਾਂ ਨਾਲ ਆਪਦਾ ਅਜਿਹਾ ਪਿਆਰ ਬਣ ਗਿਆ ਕਿ ਸ੍ਰੀ ਦਰਬਾਰ ਸਹਿਬ ਤੋਂ ਵਪਾਸ ਜਾ ਕੇ ਡਿਊਟੀ ਤੇ ਜਾਣ ਨੂੰ ਮਨ ਨਾ ਕੀਤਾ । ਪੁਲਿਸ ਦੀ ਡਿਊਟੀ ਦੌਰਾਨ ਮਨ ਸਦਾ ਹੀ ਸੰਤਾਂ ਦੀ ਸੰਗਤ ਨੂੰ ਲੋਚਦਾ ਰਹਿੰਦਾ ,ਸਰੀਰਕ ਤੌਰ ਤੇ ਭਾਵੇਂ ਅਪਾ ਪੁਲੀਸ ਦੀ ਡਿਊਟੀ ਹੁੰਦੇ ਪਰ ਮਨ ਸਦਾ ਹੀ ਸ੍ਰੀ ਦਰਬਾਰ ਸਾਹਿਬ ਵਿੱਚ ਰਹਿੰਦਾ ।ਇਸੇ ਦੌਰਾਨ ਆਪ ਨੇ ਅੰਦਰ ਖਾਤੇ ਸਿੰਘਾਂ ਦੀ ਮੱਦਦ ਕਰਨੀ ਸ਼ੁਰੂ ਕਰ ਦਿੱਤੀ ਪਰ ਮਨ ਫੇਰ ਸੰਤੂਸ਼ਟ ਨਹੀਂ ਸੀ,ਕਿਉਂ ਕਿ ਧਰਮ ਦੀ ਜੰਗ ਵਿੱਚ ਪੂਰਨ ਤੌਰ ਤੇ ਸ਼ਾਮਲ ਹੋਣ ਲਈ ਮਨ ਤੜਫ ਰਿਹਾ ਸੀ ।ਆਖਰ ਥੋੜੇ ਸਮੇਂ ਬਾਅਦ ਹੀਆਪਨੇ ਸੰਤਾਂ ਦੇ ਕੋਲ ਪੱਕੇ ਤੌਰ ਆ ਜਾਣ ਦਾ ਫੈਂਸਲਾ ਕਰ ਲਿਆ ਅਤੇ ਆਪਣੀ ਸਰਵਿਸ ਰਾਈਫਲ ਅਤੇ 54 ਕਾਰਤੂਸ ਸੰਤਾਂ ਦੇ ਮੂਹਰੇ ਲਿਆ ਕੇ ਰੱਖ ਦਿੱਤੇ ।ਸੰਤਾਂ ਨੇ ਆਖਿਆ ਕਿ ਆਪਾਂ ਨੂੰ ਇਹ ਪੁਲੀਸ ਤੋਂ ਲਾਭ ਹੋਇਆ ਹੈ ।ਸੰਤਾਂ ਵਲੋਂ ਕੀਤੇ ਸਹਿਜ ਸੁਭਾਅ ਕੀਤੇ ਗਏ ਇਹਨਾਂ ਬਚਨਾਂ ਨਾਲ ਆਪਦਾ ਨਾਮ ਹੀ ਸ੍ਰ, ਲਾਭ ਸਿੰਘ ਪੈ ਗਿਆ ਅਤੇ ਆਖਰੀ ਸਾਹ ਤੱਕ ਆਪਨੇ ਨੇ ਸਿੱਖ ਸੰਘਰਸ਼ ਦੀ ਕਮਾਂਡ ਕਰਦਿਆਂ ਕੌਮ ਨੂੰ ਲਾਭ ਹੀ ਲਾਭ ਦਿੱਤਾ । ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾˆਵਾਲਿਆˆ ਵਲੋˆ ਅਰੰਭੇ ਹੋਏ ਧਰਮਯੁੱਧ ਨੂੰ ਪੂਰੀ ਤਰਾˆ ਨਾਲ ਸਮਰਪਤਿ ਹੁੰਦਿਆਂ ਸਿੱਖ ਕੌਮ ਦੇ ਦੋਖੀਆਂ ਦੁਸ਼ਟਾਂ ਦੇ ਵੱਡੀ ਗਿਣਤੀ ਵਿੱਚ ਸੋਧੇ ਲਾਏ ਹਰਬੰਸ ਲਾਲ ਖੰਨਾ ,ਡੀ.ਐੱਸ.ਪੀ ਬਚਨੇ ਤੇ ਹਮਲੇ ,ਜੱਗਬਾਣੀ ਅਖਬਾਰ ਦੇ ਮਾਲਕ ਰਮੇਸ਼ ਸਮੇਤ ਚਾਰ ਦਰਜਨ ਤੋਂ ਵੱਧ ਦੁਸ਼ਟਾਂ ਨੂੰ ਸੋਧਿਆ ।ਪਹਿਲੀ ਜੂਨ 1984 ਤੱਕ ਆਪਨੇ 55 ਦੁਸ਼ਟਾਂ ਨੂੰ ਮੌਤ ਦੇ ਘਾਟ ਉਤਾਰ ਕੇ ਸਿੱਖ ਪ੍ਰੰਪਰਾਵਾਂ ਦੇ ਮਾਣਮੱਤੇ ਇਤਿਹਾਸ ਨੂੰ ਕਾਇਮ ਰੱਖਿਆ। ਭਾਰਤੀ ਫੌਜ ਵਲੋˆ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਵਹਿਸ਼ੀ ਹਮਲੇ ਦੌਰਾਨ ਆਪ ਨੇ ਭਾਰਤੀ ਫੌਜ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਛੇ ਜੂਨ ਸਵੇਰੇ ਆਪਨੂੰ ਗ੍ਰਿਫਤਾਰ ਕਰ ਲਿਆ ਗਿਆ । ਗ੍ਰਿਫਤਾਰ ਕਰਕੇ ਫੌਜ ਨੇ ਭਾਰੀ ਤਸ਼ੱਦਦ ਕੀਤਾ ਅਤੇ ਮਗਰੋਂ ਜੋਧਪੁਰ ਦੀ ਜੇਹਲ ਵਿੱਚ ਭੇਜ ਦਿੱਤਾ ਗਿਆ । ਜੱਗਬਾਣੀ ਦੇ ਫਿਰਕੂ ਸੰਪਾਦਕ ਰਮੇਸ਼ ਨੂੰ ਸੋਧਣ ਦੇ ਕੇਸ ਵਿੱਚ ਆਪ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਜਲੰਧਰ ਦੀ ਅਦਾਲਤ ਵਿੱਚ ਲਿਆˆਦਾ ਗਿਆ , ਪੁਲੀਸ ਵਲੋˆ ਕੇਸ ਦਾ ਚਲਾਨ ਪੇਸ਼ ਕੀਤਾ ਗਿਆ ਅਤੇ ਕੇਸ ਸੈਸ਼ਨ ਜੱਜ ਦੇ ਸਪੁਰਦ ਹੋ ਗਿਆ ਜੋ ਕਿ ਅਡੀਸ਼ਨਲ ਸੈ਼ਸ਼ਨ ਜੱਜ ਪ੍ਰਿਥੀਪਾਲ ਸਿੰਘ ਦੀ ਅਦਾਲਤ ਵਿੱਚ ਸ਼ੁਰੂ ਹੋਇਆ । ਅਡੀਸ਼ਨਲ ਸੈਸ਼ਨ ਜੱਜ ਨੇ ਭਾਈ ਸੁਖਦੇਵ ਸਿੰਘ ਦੇ ਵਕੀਲ ਵਲੋਂ ਦਿੱਤੀ ਗਈ ਦੀ ਅਰਜੀ਼ ਤੇ ਸੁਣਵਾਈ ਕਰਦਿਆˆ ਹੁਕਮ ਕੀਤਾ ਕਿ ਜਿੰਨਾ ਚਿਰ ਇਹ ਕਤਲ ਕੇਸ ਖਤਮ ਨਹੀˆ ਹੋ ਜਾˆਦਾ ਭਾਈ ਸੁਖਦੇਵ ਸਿੰਘ ਨੂੰ ਜਲੰਧਰ ਜੇਹਲ ਵੱਚ ਰੱਖਿਆ ਜਾਵੇ । ਜਲੰਧਰ ਜੇਹਲ ਦੀਆˆ 36 ਚੱਕੀਆˆ ਦੇ ਇਸੇ ਹੀ ਇੱਕ ਨੰਬਰ ਬਲਾਕ ਵਿੱਚ ਦੀ ਇੱਕ ਚੱਕੀ ਵਿੱਚ ਜੇਹਲ ਅਧਿਕਾਰੀਆˆ ਵਲੋˆ ਮੈਨੂੰ ( ਲਵਸ਼ਿੰਦਰ ਸਿੰਘ ਡੱਲੇਵਾਲ) ਅਤੇ ਹਰਮਿੰਦਰ ਸਿੰਘ ਨੂੰ ਚਾਰ ਦਸੰਬਰ 1985 ਵਾਲੇ ਦਿਨ ਪੁਲੀਸ ਰਿਮਾˆਡ ਖਤਮ ਹੋਣ ਤੋˆ ਬਾਅਦ ਬੰਦ ਕੀਤਾ ਗਿਆ ਸੀ । ਇਸ ਵਕਤ ਭਾਈ ਸੁਖਦੇਵ ਸਿੰਘ ਦੇ ਰਮੇਸ਼ ਕਤਲ ਕੇਸ ਵਿੱਚ ਮੁਕੱਦਮੇਵਾਰ ਭਾਈ ਸਵਰਨਜੀਤ ਸਿੰਘ ਪਿੰਡ ਅਲਾਦੀਨ,ਭਾਈ ਦਲਜੀਤ ਸਿੰਘ ਉਰਫ ਬੋਦੂ ਅਤੇ ਕੁੱਝ ਧਰਮੀ ਫੌਜੀ ਵੀ ਇਸੇ ਬਲਾਕ ਦੀਆˆ ਚੱਕੀਆˆ ਵਿੱਚ ਬੰਦ ਸਨ, ਧਰਮੀ ਫੌਜੀਆਂ ਵਿੱਚੋਂ ਭਾਈ ਰਣਬੀਰ ਸਿੰਘ ਫੌਜੀ ਅੱਜ ਕੱਲ੍ਹ ਯੂ,ਕੇ ਦੇ ਸ਼ਹਿਰ ਡਰਬੀ ਵਿਖੇ ਹਨ ਜਿਹਨਾਂ ਨੂੰ 14 ਸਾਲ ਦੀ ਕੈਦ ਹੋਈ ਸੀ । ਇਸ ਇੱਕ ਨੰਬਰ ਬਲਾਕ ਵਿੱਚ ਕੁੱਲ ਦਸ ਚੱਕੀਆˆ ਹਨ । ਹਰ ਰੋਜ਼ ਹੀ ਜਦੋˆ ਸਵੇਰ ਨੂੰ ਬੰਦੀ ਖੁੱਲਣੀ ਤਾˆ ਭਾਈ ਸੁਖਦੇਵ ਸਿੰਘ ਉਰਫ ਜਰਨਲ ਲਾਭ ਸਿੰਘ ਜੀ ਨੇ ਨਿੱਤਨੇਮ ਕਰਨ ਮਗਰੋˆ ਧੁੱਪੇ ਬੈਠ ਕੇ ਸੰਤਾˆ ਦੀ ਮਹਾਨ ਸਖਸ਼ੀਅਤ ਅਤੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੌਰਾਨ ਸਿੰਘਾˆ ਦੀਆˆ ਸੂਰਮਗਤੀ ਵਾਲੀਆˆ ਗੱਲਾˆ ਦੱਸਣੀਆˆ । ਸੰਘਰਸ਼ ਦੀ ਅਗਾਊ ਰਣਨੀਤੀ ਬਾਰੇ ਵਿਚਾਰਾˆ ਕਰਨੀਆˆ ਅਤੇ ਆਪ ਜੀ ਵਲੋˆ ਸੰਘਰਸ਼ ਵਿੱਚ ਸਰਕਾਰ ਵਲੋˆ ਵਾੜੇ ਭੇਡੂਆˆ ਬਾਰੇ ਤਰਾˆ ਤਰਾˆ ਦੇ ਖੁਲਾਸੇ ਅਕਸਰ ਹੀ ਕੀਤੇ ਜਾˆਦੇ ਸਨ । ਸਿੱਖ ਸਟੂਡੈˆਟਸ ਫੈਡਰਸ਼ਨ ਵਲੋˆ ਰਸਤਾ ਰੋਕੋ ਅੰਦੋਲਨ ਵਿੱਚ ਆਏ ਨੌਜਵਾਨਾˆ ਨੂੰ ਗੁਰਦਵਾਰਾ ਸਾਹਿਬ ਜਾਣ ਵੇਲੇ ਜਦੋਂ ਵੀ ਵਕਤ ਮਿਲਣਾ ਤਾˆ ਭਾਈ ਸੁਖਦੇਵ ਸਿੰਘ ਉਹਨਾˆ ਨੂੰ ਧਰਮ ਦੀ ਖਾਤਰ ਜੂਝਣ ਅਤੇ ਕੌਮ ਦੇ ਦੋਖੀਆˆ ਨੂੰ ਸੋਧਣ ਲਈ ਪ੍ਰੇਰਨਾ ਦਿਆ ਕਰਦੇ ਸਨ । ਉਹਨਾˆ ਦੀ ਦਿੱਖ ਪੁਰਾਤਨ ਜਰਨੈਲ ਹਰੀ ਸਿੰਘ ਨਲੂਆ ਵਰਗੀ ਸੀ । ਹਰ ਸੱਚੀ ਗੱਲ ਅਗਲੇ ਦੇ ਮੂੰਹ ਤੇ ਕਹਿ ਦੇਣੀ ਅਤੇ ਸਿੱਖ ਵਿਰੋਧੀ ਗੱਲ ਨੂੰ ਬਰਦਾਸ਼ਤ ਨਾ ਕਰਨਾ , ਧਰਮ ਦੀ ਖਾਤਰ ਜੂਝ ਮਰਨ ਦਾ ਜ਼ਜ਼ਬਾ ਅਤੇ ਸੰਤਾˆ ਪ੍ਰਤੀ ਅਥਾਹ ਸ਼ਰਧਾ ਉਹਨਾˆ ਦੇ ਸੁਭਾਅ ਦੇ ਮੁੱਖ ਗੁਣ ਸਨ । ਕਿਸੇ ਵੀ ਸਿਧਾˆਤਹੀਣ ਵਿਆਕਤੀ ਨੂੰ ਆਪ ਬਰਦਾਸ਼ਤ ਨਹੀˆ ਸੀ ਕਰਦੇ ਅਤੇ ਸਿੱਖ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆˆ ਲਈ ਆਪ ਇੱਕੋ ਹੀ ਫਤਵੇ ਸਜਾਏ ਮੌਤ ਦੇ ਧਾਰਨੀ ਸਨ । ਕਿਉˆ ਕਿ ਆਪ ਸਮਝਦੇ ਸਨ ਕਿ ਅਗਰ ਇਹਨੇ ਅੱਜ ਕਿਸੇ ਮਜਬੂਰੀ ਵੱਸ ਕੋਈ ਗੱਦਾਰੀ ਕੀਤੀ ਹੈ ਤਾˆ ਕੱਲ੍ਹ ਨੂੰ ਵੀ ਕਰੇਗਾ ਅਤੇ ਇਸ ਕਰਕੇ ਇਹਨੂੰ ਅਜਿਹੀ ਸਜ਼ਾ ਦਿਉ ਕਿ ਕੋਈ ਹੋਰ ਅਜਿਹਾ ਕਰਨ ਦਾ ਹੀਆ ਨਾ ਕਰ ਸਕੇ ।
ਜਨਰਲ ਲਾਭ ਸਿੰਘ ਦਾ ਸੰਤਾਂ ਪ੍ਰਤੀ ਪਿਆਰ
ਫਰਬਰੀ ਮਹੀਨੇ ਦੇ ਅਖੀਰਲੇ ਹਫਤੇ ਜਦੋˆ ਸਵੇਰ ਦੀ ਬੰਦੀ ਖੁੱਲੀ ਹੋਈ ਸੀ ਤਾˆ ਇੱਕ ਜੇਲ੍ਹ ਮੁਲਾਜ਼ਮ ਜਿਸਨੇ ਹੱਥ ਵਿੱਚ ਇੱਕ ਪਰਚੀ ਫੜੀ ਹੋਈ ਸੀ ਅਵਾਜ ਮਾਰ ਕੇ ਦੱਸਿਆ ਕਿ ਸੁਖਦੇਵ ਸਿੰਘ ਉਰਫ ਸੁੱਖਾ ਸਿਪਾਹੀ ਨੂੰ ਹਰਿਆਣਾ ਦੀ ਪੁਲੀਸ ਪ੍ਰੋਡਕਸ਼ਨ ਵਰੰਟਾˆ ਤੇ ਲੈਣ ਆਈ ਹੈ ,ਇਸ ਕਰਕੇ ਤਿਆਰ ਹੋ ਜਾਵੇ , ਕਿੳ ਕਿ ਹਰਿਆਣੇ ਵਿੱਚ ਆਪ ਨੇ ਆਪਣੇ ਸਾਥੀ ਸਿੰਘਾਂ ਨਾਲ ਸਿੱਖ ਕੌਮ ਦੇ ਦੋਖੀ ਇੱਕ ਵੋਹਰੇ ਨਾਮ ਦੇ ਹਰਿਆਣਾ ਐਸੰਬਲੀ ਦੇ ਸਪੀਕਰ ਤੇ ਕਾਤਲਾਨਾ ਹਮਲਾ ਕੀਤਾ ਸੀ ਅਤੇ ਇਸ ਹਮਲੇ ਦੌਰਾਨ ਆਪ ਦੇ ਵੀ ਗੋਲੀ ਲੱਗ ਗਈ ਸੀ । ਜਦੋˆ ਇਹ ਖਬਰ ਮਿਲੀ ਤਾˆ ਬਲਾਕ ਵਿੱਚ ਰਹਿੰਦੇ ਸਾਰੇ ਸਿੰਘ ਚਿੰਤਾ ਵਿੱਚ ਪੈ ਗਏ । ਖਬਰ ਦੇਣ ਵਾਲੇ ਨੇ ਆਪ ਨੂੰ ਤਿਆਰ ਹੋਣ ਲਈ ਆਖਿਆ ਸੀ । ਸੋ ਆਪ ਨੇ ਤਿਆਰੀ ਕੀਤੀ ਅਤੇ ਆਪ ਪੂਰੀ ਤਰਾˆ ਚੜਦੀ ਕਲਾ ਵਿੱਚ ਸਨ । ਕਰੀਬ ਅਸੀˆ ਦਸ ਸਿੰਘ ਜਿਹਨਾˆ ਵਿੱਚ ਦਾਸ , ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋˆ ,ਭਾਈ ਹਰਮਿੰਦਰ ਸਿੰਘ ਅਤੇ ਕੁੱਝ ਧਰਮੀ ਫੌਜੀ ਆਪ ਨੂੰ ਜੇਹਲ ਦੀ ਡਿਉੜੀ ਤੱਕ ਛੱਡਣ ਗਏ । ਡਿਉੜੀ ਵਿੱਚ ਹਰਿਆਣਵੀ ਪੁਲੀਸ ਵਾਲੇ ਵਾਰ ਵਾਰ ਆਖ ਰਹੇ ਸਨ ਕਿ " ਸਰਦਾਰ ਜੀ ਹਮ ਇਨਹੇ ਕੁੱਝ ਨਹੀਂਆਖੇਂਗੇ ।
ਆਪ ਦੇ ਦੋਵਾˆ ਹੱਥਾˆ ਨੂੰ ਇੱਕ ਇੱਕ ਹੱਥ ਕੜੀ ਲਗਾਈ ਵੈਸੇ ਇੱਕ ਹੱਥਕੜੀ ਹੀ ਇੱਕ ਹੱਥ ਨੂੰ ਜਾਂ ਦੋਹਾˆ ਹੱਥਾˆ ਨੂੰ ਲਗਾਈ ਜਾˆਦੀ ਹੈ ਅਤੇ ਦੋ ਸਿਪਾਹੀਆˆ ਨੇ ਆਪੋ ਆਪਣੀ ਹੱਥਕੜੀ ਨੂੰ ਫੜ ਲਿਆ । ਹਰਿਆਣਵੀ ਪੁਲੀਸ ਵਾਲੇ ਭਾਈ ਸੁਖਦੇਵ ਸਿੰਘ ਨੂੰ ਆਪਣੀ ਮੈਟਾਡੋਰ ਵਿੱਚ ਬਿਠਾ ਕੇ ਲੈ ਗਏ ।ਜਦੋˆ ਪੰਜ ਕੁ ਦਿਨ ਬਾਅਦ ਆਪ ਵਾਪਸ ਆਏ ਤਾˆ ਸੰਤਰੀ ਫਟਾ ਫਟਾ ਦੱਸ ਗਿਆ ਸੁਖਦੇਵ ਸਿੰਘ ਬਾਈ ਆ ਗਿਆ ਹੈ । ਬਲਾਕ ਵਿੱਚ ਬੰਦ ਸਾਰੇ ਸਿੰਘਾˆ ਨੇ ਗਰਮਜੋਸ਼ੀ ਨਾਲ ਆਪ ਦਾ ਸਵਾਗਤ ਕੀਤਾ । ਆਪ ਨੂੰ ਗਰਮ ਦੁੱਧ ਛਕਾਇਆ ਗਿਆ ਅਤੇ ਫਿਰ ਪੁੱਿਛਆ ਕਿ ਪੁਲੀਸ ਵਾਲਿਆˆ ਤਸ਼ੱਦਦ ਤਾˆ ਨਹੀˆ ਕੀਤਾ । ਤਾˆ ਆਪ ਨੇ ਦੱਸਿਆ ਨਿਆˆਇਕ ਹਿਰਾਸਤ ਵਿੱਚ ਹੋਣ ਕਰਕੇ ਸ਼ਾਇਦ ਨਾ ਹੀ ਕਰਦੇ ਪਰ ਕੁੱਤਿਆˆ ਨੇ ਕੀਤਾ ਬੜੀ ਰੂਹ ਨਾਲ ਹੈ । ਅਸੀˆ ਪੁੱਛਿਆ ਕਿ ਉਹ ਕਿਵੇˆ ?? ਤਾˆ ਆਪ ਨੇ ਦੱਸਿਆ ਕਿ ਜਦੋˆ ਹਰਿਆਣਾ ਦੀ ਪੁਲੀਸ ਨੇ ਮੈਜਿਸਟਰੇਟ ਸਾਹਮਣੇ ਪੇਸ਼ ਕਰਨ ਮਗਰੋˆ ਰਿਮਾˆਡ ਪ੍ਰਾਪਤ ਕਰਕੇ ਕੇਸ ਨਾਲ ਸਬੰਧਤ ਥਾਣੇ ਲੈ ਕੇ ਗਈ ਤਾˆ ਸ਼ਾਮ ਪੈ ਚੁੱਕੀ । ਘੰਟੇ ਕੁ ਬਾਅਦ ਠਾਣੇ ਦਾ ਇੰਚਾਰਜ ਆ ਗਿਆ ਤਾˆ ਮੈˆਨੂੰ ਹਵਾਲਾਤ ਚੋˆ ਕੱਢ ਕੇ ਹੱਥਕੜੀ ਲਗਾ ਕੇ ਉਹਦੇ ਦਫਤਰ ਵਾਲੇ ਕਮਰੇ ਵਿੱਚ ਲੈ ਗਏ । ਮੈਨੂੰ ਵੇਖਦੇ ਸਾਰ ਹੀ ਉਹ ਟਿੱਚਰ ਨਾਲ ਮੁਸਕਰਾ ਕੇ ਆਖਣ ਲੱਗਾ ਕਿ ਅਬ ਬਤਾਉ ? ਕਹਾˆ ਹੈ ਤੁਮਾਰਾ ਭਿੰਡਰਾˆਵਾਲਾ ?? ਲੈ ਆਉ ਉਸ ਕੋ ਭੀ, ਹਮ ਉਨਹੇˆ ਭੀ ਦੇਖ ਲੇˆਗੇ ਇਸਦੇ ਨਾਲ ਹੀ ਸੰਤਾਂ ਨੂੰ ਉਸਨੇ ਇੱਕ ਕੁਬੋਲ ਬੋਲ ਦਿੱਤਾ ਤਾˆ ਆਪ ਨੇ ਦੱਸਿਆ ਕਿ ਮੈˆ ਕੁੱਝ ਸਮਾਂ ਚੁੱਪ ਰਿਹਾ ਅਤੇ ਹੌਲੀ ਹੌਲੀ ਉਸ ਇੰਸਪੈਕਟਰ ਦੇ ਇੰਨਾ ਕੁ ਨਜ਼ਦੀਕ ਚਲਾ ਗਿਆ ਕਿ ਉਹ ਮੇਰੀ ਰੇˆਜ ਵਿੱਚ ਆ ਗਿਆ , ਤਾˆ ਮੈˆ ਇੱਕ ਦਮ ਹੱਥਕੜੀ ਉਹਦੇ ਸਿਰ ਵਿੱਚ ਮਾਰੀ ਜੋ ਕਿ ਉਹਦੇ ਮੱਥੇ ਵਿੱਚ ਜਾ ਵੱਜੀ ਅਤੇ ਨਾਲ ਹੀ ਉਹਨੂੰ ਗਾਲਾˆ ਕੱਢਣੀਆˆ ਸ਼ੁਰੂ ਕਰ ਦਿੱਤੀਆˆ । ਹੱਥਕੜੀ ਵੱਜਦੇ ਸਾਰ ਹੀ ਉਹਦੇ ਮੱਥੇ ਚੋˆ ਖੂਨ ਦੀਆˆ ਤਤੀਰੀਆˆ ਵਗਣ ਲੱਗ ਪਈਆˆ । ਇੰਸਪੈਕਟਰ ਨੇ ਚੀਕ ਚਿਹਾੜਾ ਪਾ ਦਿੱਤਾ ਅਤੇ ਪੁਲੀਸੀਏ ਇਕੱਠੇ ਹੋ ਗਏ ਤੇ ਮੇਰੇ ਤੇ ਡਾˆਗਾˆ ਦੀ ਮੀˆਹ ਵਰਾ ਦਿੱਤਾ , ਦੋ ਕੁ ਘੰਟੇ ਮੈਨੂੰ ਬਾਅਦ ਸੁਰਤ ਆਈ । ਇਸ ਤੋˆ ਬਾਅਦ ਉਹਨਾˆ ਡਾˆਗਾˆ ਦੇ ਪਏ ਨਿਸ਼ਾਨ ਵੀ ਦਿਖਾਏ । ਇਹ ਸੀ ਉਸ ਮਹਾਨ ਯੋਧੇ ਦੀ ਸੰਤਾˆ ਪ੍ਰਤੀ ਆਸਥਾ ,ਸ਼ਰਧਾ ਅਤੇ ਪਿਆਰ ਕਿ ਸੰਤ ਭਿੰਡਰਾˆਵਾਲਿਆˆ ਦੀ ਸ਼ਾਨ ਖਿਲਾਫ ਕੋਈ ਗੱਲ ਬਰਦਾਸ਼ਤ ਨਹੀˆ ਕਰਨੀ ।ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਦੀ ਸ਼ਹਾਦਤ ਦਾ ਜਿਕਰ ਕਰਦਿਆਂ ਉਹਨਾਂ ਦੱਸਿਆ ਕਿ ਚਾਰ ਦਿਨ ਭਾਈ ਨਾਗੋਕੇ ਨੂੰ ਪੁਲੀਸ ਇੰਟੈਰੋਗੇਟ ਕਰਦੀ ਰਹੀ ਅਤੇ ਚਾਰੇ ਦਿਨ ਸੰਤਾਂ ਨੂੰ ਪਿਸ਼ਾਬ ਵਿੱਚ ਖੁਨ ਆਉਂਦਾ ਰਿਹਾ ।ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਪੁਲੀਸ ਨੇ ਸ਼ਹੀਦ ਕਰ ਦਿੱਤਾ ਤੇ ਸੰਤਾਂ ਨੂੰ ਪਿਸ਼ਾਬ ਰਾਹੀ ਆਉਂਦਾ ਖੁਨ ਬੰਦ ਹੋ ਗਿਆ । ਪੁਲੀਸ ਦੀ ਭਰਤੀ ਸਬੰਧੀ ਇੱਕ ਦਿਨ ਭਾਈ ਸੱਤਪਾਲ ਸਿੰਘ ਨੇ ਪੁੱਛਿਆ ਤਾਂ ਜਨਰਲ ਲਾਭ ਸਿੰਘ ਨੇ ਵਿਸਥਾਰ ਨਾਲ ਦੱਸਣਾ ਸ਼ੁਰੂ ਕੀਤਾ ਕਿ ਭਰਤੀ ਦੌਰਾਨ ਇੱਕ ਸਰੀਰਕ ਤੌਰ ਤੇ ਟਰੇਨਿੰਗ ਹੁੰਦੀ ਅਤੇ ਦੂਜੀ ਮਾਨਸਿਕ ਤੌਰ ਤੇ ਹੁੰਦੀ ਹੈ ।ਉਹਦੇ ਵਿੱਚ ਹੋਰ ਗੱਲਾਂ ਦੇ ਨਾਲ ਨਾਲ ਅਜਿਹਾ ਕਿਤਾਬਚਾ ਪੜਾਇਆ ਜਾਂਦਾ ਜਿਸਦਾ ਨਿਚੋੜ ਹੈ “ਮੁਖਬਰ ਪੁਲਿਸ ਦੀ ਮਾਂ” ।ਇਹਦੇ ਵਿੱਚ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਮੁਖਬਰ ਨੂੰ ਕਦੀ ਨਰਾਜ਼ ਨਹੀਂ ਹੋਚ ਦੇਣਾ ਉਸਦੀ ਗੱਲ ਮੰਨਣ ਦਾ ਪੂਰਾ ਯਤਨ ਕਰਨਾ ਹੈ ।ਦੂਜੀ ਉਹਨਾਂ ਕਿਹਾ ਕਿ ਪਲਿਸ ਮੁਖਬਰਾਂ ਤੇ ਨਿਰਭਰ ਹੁੰਦੀ ਹੈ ਇਸ ਕਰਕੇ ਪੁਲਿਸ ਵਾਲੇ ਕੰਨਾਂ ਦੇ ਕੱਚੇ ਭਾਵ ਲਾਈ ਲੱਗ ਬਣ ਜਾਂਦੇ ਹਨ ।ਤੁਸੀਂ ਕੋਈ ਵੀ ਵਿਆਕਤੀ ਦੇਖ ਲਿਉ ਜਿਸਦਾ ਪਿਛੋਕੜ ਪੁਲਸੀਆ ਹੋਵੇ ਉਹ ਵਿਆਕਤੀ ਕੰਨਾ ਦਾ ਕੱਚਾ ਹੋਵੇਗਾ ।ਉਹਨਾਂ ਇਹ ਗੱਲ ਖੁੱਲੇ ਦਿਲ ਨਾਲ ਕਬੂਲ ਕੀਤੀ ਕਿ ਇਹ ਔਗੁਣ ਮੇਰੇ ਵਿੱਚ ਵੀ ਸੀ ਪਰ ਸੰਤਾਂ ਦੀ ਸੰਗਤ ਅਤੇ ਬਾਣੀ ਪੜਨ ਕਰਕੇ ਗੁਰੁ ਸਾਹਿਬ ਨੇ ਕ੍ਰਿਪਾ ਕਰਕੇ ਮੇਰੇ ਵਿੱਚੋ ਇਸ ਨੂੰ ਖਤਮ ਕਰ ਦਿੱਤਾ ਹੈ । ਪਿੰਡ ਬੁੱਲੋਵਾਲ ਵਿੱਚ ਬੈਂਕ ਡਾਕਾ ਪਿਆ ਜਲੰਧਰ ਦੇ ਤੱਤਕਾਲੀ ਪੁਲਿਸ ਮੁਖੀ ਨੇ ਭਾਰੀ ਫੋਰਸ ਨਾਲ ਘੇਰਾ ਪਾ ਕੇ ਚਾਰੇ ਸਿੰਘ ਸ਼ਹੀਦ ਕਰ ਦਿੱਤੇ । ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਦੋਸ਼ੀ ਪੁਲਿਸ ਮੁਖੀ ਨੂੰ ਜਿੰਦਗੀ ਦੇ ਦਿਨ ਗਿਣਨ ਲਈ ਸੁਨੇਹਾ ਭੇਜ ਦਿੱਤਾ ।ਇਹ ਜਨਰਲ ਲਾਭ ਸਿੰਘ ਜੀ ਦਾ ਦੱਸਣਾ ਹੈ ਕਿ ਜ਼ੰਧਰ ਦੇ ਉਸ ਪੁਲਿਸ ਮੁਖੀ ਦੀ ਘਰਵਾਲੀ ,ਉਹਦਾ ਭਰਾ ਤੇ ਰਿਸ਼ਤੇਦਾਰ ਸੰਤਾਂ ਦੀਆਂ ਮਿੰਨਤਾਂ ਤਰਲੇ ਕਰਲ ਲੱਗ ਪਏ ਤਾਂ ਸੰਤ ਆਖਣ ਲੱਗੇ ਕਿ ਉਹਨੂੰ ਬਖਸ਼ਣਾ ਜਾਂ ਨਾ ਬਖਸ਼ਣਾ ਮੇਰੇ ਵੱਸ ਨਹੀਂ ,ਉਹਨੇ ਪਾਪ ਕੀਤਾ ਸਜਾ ਕੋਈ ਨਾ ਕੋਈ ਸਿੰਘ ਦੇ ਹੀ ਦੇਵੇਗਾ ਪਰ ਸਾਡਾ ਉਹਨੂੰ ਸੁਨੇਹਾ ਦੇ ਦਿਉ ਕਿ ਅਸੀਂ ਅੱਗ ਬਾਣੀ ਦਾ ਮਾਲਕ ਰਮੇਸ਼ ਗੱਡੀ ਚਾੜਨਾ ਹੈ , ਸ਼ਹਿਰ ਵਿੱਚ ਕੋਈ ਵੀ ਪੁਲਿਸ ਦਾ ਨਾਕਾ ਦਿਸਣਾ ਨਹੀਂ ਚਾਹੀਦਾ ।ਅਜਿਹਾ ਹੀ ਹੋਇਆ ਜਨਰਲ ਲਾਭ ਸਿੰਘ ਨੇ ਦੱਸਿਆ ਅਸੀਂ ਤੇਰਾਂ ਦਿਨ ਲਗਾਤਾਰ ਜਲੰਧਰ ਸ਼ਹਿਰ ਵਿੱਚ ਘੁੰਮਦੇ ਰਹੇ ਅਸੀਂ ਕੋਈ ਪੁਲੀਸ ਵਾਲਾ ਨਹੀਂ ਦੇਖਿਆ । ਰਮੇਸ਼ ਸਾਡੇ ਅੜਿੱਕੇ ਨਹੀਂ ਸੀ ਆ ਰਿਹਾ । ਅਖੀਰ ਚੌਧਵੇਂ ਦਿਨ ਸੰਤਾਂ ਦਾ ਸੁਨੇਹਾ ਆ ਗਿਆ ਕਿ ਜੇਕਰ ਨਹੀਂ ਅੜਿੱਕੇ ਆਉਂਦਾ ਤਾਂ ਵਾਪਸ ਆ ਜਾਉ । ਜਦੋਂ ਵਾਪਸ ਆ ਰਹੇ ਸੀ ਤਾਂ ਲਾਇਬਰੇਰੀ ਮੂਹਰੇ ਖੜੀ ਰਮੇਸ਼ ਦੀ ਕਾਰ ਦਿਸ ਪਈ ਅਤੇ ਉਸ ਦੀ ਉਡੀਕ ਕਰਨ ਲੱਗ ਪਏ । ਜਿਉਂ ਹੀ ਉਸ ਦੀ ਕਾਰ ਚੌਂਕ ਵਿੱਚ ਪਹੁੰਚੀ ਤਾਂ ਉਸ ਨੂੰ ਅੰਗ ਰੱਖਿਅਕਾਂ ਸਮੇਤ ਨਰਕਾਂ ਦੇ ਰਾਹ ਤੋਰ ਦਿੱਤਾ । ਜਨਰਲ ਲਾਭ ਸਿੰਘ ਜੀ ਦੇ ਦੱਸਣ ਅਨੁਸਾਰ ਰਮੇਸ਼ ਨੂੰ ਸੋਧ ਕੇ ਜਦੋਂ ਉਹ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਜਾ ਰਹੇ ਸਨ , ਰਮੇਸ਼ ਨੂੰ ਮਾਰਨ ਨਾਲ ਉਹਨਾਂ ਦਾ ਸਵੈਮਾਨ ਹੰਕਾਰ ਦਾ ਰੂਪ ਧਾਰਨ ਕਰ ਦੀ ਕੋਸਿ਼ਸ਼ ਕਰ ਰਿਹਾ ਸੀ , ਜਿਉਂ ਸੰਤ ਭਿੰਡਰਾਂਵਾਲਿਆਂ ਨੂੰ ਜਾ ਕੇ ਫਤਿਹ ਬੁਲਾਈ ਤਾਂ ਕੋਈ ਗੱਲ ਕਰਨ ਤੋਂ ਪਹਿਲਾਂ ਸੰਤ ਕਹਿਣ ਲੱਗੇ ਐਵੇਂ ਨਾ ਹੰਕਾਰ ਜਾਇਉ ਕਿ ਅਸੀਂ ਰਮੇਸ਼ ਮਾਰ ਆਏ ਹਾਂ ਤੁਹਾਡੇ ਨਾਲ ਪੰਜ ਪੰਜ ਸ਼ਹੀਦ ਸਿੰਘ ਹੁੰਦੇ ਆ , ਜਿਹਨਾਂ ਦੀ ਬਦੌਲਤ ਤੁਹਾਨੂੰ ਸਫਲਤਾ ਪ੍ਰਾਪਤ ਹੁੰਦੀ ਹੈ। ( ਇੰਗਲੈਂਡ ਵਿੱਚ 1990 ਦੌਰਾਨ ਅਸੀਂ ਢੇਸੀ ਕੰਸਟਰਕਸ਼ਨ ਵਿੱਚ ਕੰਮ ਕਰਦੇ ਹੁੰਦੇ ਸੀ ਤਾਂ ਉਦੋਂ ਇੱਕ ਪੰਜਾਬ ਤੋਂ ਨੌਜਵਾਨ ਆਇਆ ਤੇ ਸਾਡੇ ਨਾਲ ਕੰਮ ਤੇ ਜਾਣ ਲੱਗ ਪਿਆ । ਦੂਜੇ ਦਿਨ ਉਸ ਨੇ ਦੱਸਿਆ ਕਿ ਉਸਦਾ ਚਾਚਾ ਜਲੰਧਰ ਦਾ ਐੱਸ.ਐੱਸ.ਪੀ ਸੀ ਅਤੇ ਉਹਦਾ ਨਾਮ ਭੁੱਲਰ ਹੈ ,ਤਾਂ ਮੈਂ ਉਸੇ ਵਕਤ ਕਹਿ ਬੈਠਾ ਅੱਛਾ ਫੇਰ ਤੇਰੀ ਚਾਚੀ ਸੰਤਾਂ ਮੂਹਰੇ ਨੱਕ ਰਗੜਨ ਵੀ ਗਈ ਸੀ । ਜਦੋਂ ਤੇਰੇ ਚਾਚੇ ਨੇ ਬੁੱਲੋਵਾਲ ਬੈਂਕ ਲੁੱਟਣ ਵਾਲੇ ਚਾਰ ਸਿੰਘਾਂ ਨੂੰ ਘੇਰਾ ਪਾ ਕੇ ਮਾਰ ਦਿੱਤਾ ਸੀ ਤਾਂ ਉਹਨੇ ਕਿਹਾ ਕਿ ਹਾਂ ਮੇਰੀ ਚਾਚੀ ,ਮੇਰਾ ਪਿਤਾ ਅਤੇ ਦੂਜੇ ਚਾਚੇ ਦਾ ਮੂੰਡਾ ਸੰਤਾਂ ਕੋਲ ਗਏ ਸੀ ਇਹ ਵਿਆਕਤੀ ਸ਼ਇਦ ਅਜੇ ਵੀ ਇੱਥੇ ਹੀ ਹੈ)। ਜੋਧਪੁਰ ਜੇਹਲ ਵਿੱਚ ਬੰਦ ਫੈਡਰੇਸ਼ਨ ਦੇ ਚਾਰ ਸਿੰਘਾਂ ਬਾਰੇ ਜਨਰਲ ਲਾਭ ਸਿੰਘ ਦੀ ਰਾਏ ਸੀ ਕਿ ਹਰਮਿੰਦਰ ਸਿੰਘ ਸੰਧੂ ਦਾ ਨਿਸ਼ਾਨਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਹੈ ,ਰਜਿੰਦਰ ਸਿੰਘ ਮਹਿਤਾ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ,ਅਮਰਜੀਤ ਸਿੰਘ ਚਾਵਲਾ ਅਤੇ ਵਿਰਸਾ ਸਿੰਘ ਦਾ ਨਿਸ਼ਾਨਾ ਪੰਜਾਬ ਦੇ ਮੰਤਰੀ ਬਣਨ ਦਾ ਹੈ । ਜਨਰਲ ਲਾਭ ਸਿੰਘ ਨਾਲ ਜਲੰਧਰ ਜੇਹਲ ਵਿੱਚ ਪੰਜ ਮਹੀਨੇ ਰਹਿਣ ਦਾ ਸਮਾਂ ਮਿਲਿਆ ਇਹਨਾਂ ਪੰਜ ਮਹੀਨਿਆਂ ਵਿੱਚ ਉਹਨਾਂ ਤੋਂ ਇਹ ਗੱਲ ਦਸ ਕੁ ਵਾਰ ਸੁਣੀ ਸੀ ਕਿ “ ਜਿੰਨਾ ਚਿਰ ਜੱਟ ਜਿਉਂਦਾ ਸੰਧੂ ਜੇਹਲ ਵਿੱਚੋਂ ਬਾਹਰ ਨਹੀਂ ਆਵੇਗਾ ਅਗਰ ਆ ਗਿਆ ਤਾਂ ਦੂਜੇ ਦਿਨ ਦਾ ਸੂਰਜ ਨਹੀਂ ਦੇਖ ਸਕੇਗਾ” ।ਜਨਰਲ ਲਾਭ ਸਿੰਘ ਜੀ ਹਰਮਿੰਦਰ ਸਿੰਘ ਸੰਧੂ ਬਾਰੇ ਅਨੇਕਾਂ ਗੱਲਾਂ ਦਸਿਆ ਕਰਦੇ ਸਨ ।ਜੇਹਲ ਵਿੱਚ ਆਪ ਜਿਆਦਾ ਵਕਤ ਬੈਠ ਕੇ ਜਾਂ ਤੁਰੇ ਫਿਰਦੇ ਗੁਰਬਾਣੀ ਹੀ ਪੜਦੇ ਰਹਿੰਦੇ ਸਨ ।ਜਦੋਂ ਇਕੱਠੇ ਬੈਠਣਾ ਤਾਂ ਸੰਤਾਂ ਦੀ ਮਹਾਨ ਸਖਸੀਅਤ ਬਾਰੇ ਗੱਲਾਂ ਕਰਨੀਆਂ ,ਆਪ ਨੂੰ ਇਹ ਪਛਤਾਵਾ ਸੀ ਕਿ ਸੰਤਾਂ ਦੇ ਨਾਲ ਸ਼ਹਾਦਤ ਕਿਉਂ ਨਹੀਂ ਹੋਈ । ਚਾਰ ਐੱਪਰੈਲ ਨੂੰ ਸਾਡੀ ਸਬ ਇੰਸਪੈਕਟਰ ਹਰਦਿਆਲ ਸਿੰਘ ਦੇ ਕਤਲ ਕੇਸ ਦੀ ਤਰੀਕ ਸੀ ਕੇਸ ਫੈਂਸਲੇ ਤੇ ਸੀ ।ਜਦੋਂ ਤਰੀਕ ਤੋਂ ਵਾਪਸ ਆਏ ਤਾਂ ਸਨੂੰ ਪੁਛਣ ਲੱਗੇ ਕਿ ਕੀ ਬਣਿਆ ਬਰੀ ਹੋ ਗਏ ? ਤਾਂ ਅਸੀਂ ਦੱਸਿਆ ਕਿ ਨਹੀਂ ਸਰਕਾਰੀ ਵਕੀਲ ਨਹੀਂ ਆਇਆ 8 ਐੱਪਰੈਲ ਤਰੀਕ ਪੈ ਗਈ ਹੈ ਤਾਂ ਉਹਨਾਂ ਸਹਿਜ ਸੁਭਾਅ ਹੀ ਆਖਿਆ ਕਿ ਅੱਛਾ 7 ਪਵਾ ਲੈਣੀ ਸੀ । ਉਹਨਾਂ ਦੀ ਇਸ ਗੱਲ ਦਾ ਭੇਦ ਉਦੋਂ ਪਤਾ ਲੱਗਾ ਜਦੋਂ ਆਪ ਜਲੰਧਰ ਕਚਿਹਰੀਆਂ ਵਿੱਚੋਂ 7 ਐੱਪਰੈਲ ਨੂੰ ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ ਅਤੇ ਉਹਨਾਂ ਦੇ ਸਾਥੀਆਂ ਦੀ ਮੱਦਦ ਨਾਲ ਭਾਈ ਸਵਰਨਜੀਤ ਸਿੰਘ ਅਤੇ ਭਾਈ ਗੁਰਿੰਦਰ ਸਿੰਘ ਭੋਲਾ ਸਮੇਤ ਫਰਾਰ ਹੋ ਗਏ ਅਤੇ ਸਾਡਾ ਸੰਗਰੂਰ ਜੇਹਲ ਦਾ ਚਲਾਨ ਪਾ ਦਿੱਤਾ ਗਿਆ । ਭਾਈ ਮਨਬੀਰ ਸਿੰਘ ਚਹੇੜੂ ਦੀ ਗ੍ਰਿਫਤਾਰੀ ਤੋਂ ਬਾਅਦ ਆਪਨੂੰ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਬਣਾਇਆ ਗਿਆ । ਆਪਨੇ ਖਾਲਿਸਤਾਨ ਕਮਾਂਡੋ ਫੋਰਸ ਨੂੰ ਅਜਿਹੀ ਸੁਲਝੀ ਹੋਈ ਅਤੇ ਨਿੱਗਰ ਅਗਵਾਈ ਰੂਪੀ ਸੇਧ ਪ੍ਰਦਾਨ ਕੀਤੀ ਕਿ ਖਾਲਿਸਤਾਨ ਕਮਾਂਡੋ ਫੋਰਸ ਬੁਲੰਦੀਆਂ ਤੇ ਪਹੁੰਚ ਗਈ ।ਖਾਲਿਤਸਾਨ ਕਮਾਂਡੋ ਫੋਰਸ ਵਿੱਚ ਆਪਦੇ ਮੁੱਖ ਸਾਥੀਆਂ ਵਿੱਚ ਭਾਈ ਚਰਨਜੀਤ ਸਿੰਘ ਤਲਵੰਡੀ,ਭਾਈ ਗੁਰਨਾਮ ਸਿੰਘ ਪਹਿਲਵਾਨ,ਭਾਈ ਹਰਜਿੰਦਰ ਸਿੰਘ ਜਿੰਦਾ,ਭਾਈ ਸੁਖਦੇਵ ਸਿੰਘ ਸੁੱਖਾ,ਭਾਈ ਮਥਰਾ ਸਿੰਘ ਭਾਈ ਕੰਵਲਜੀਤ ਸਿੰਘ ਸੁਲਤਾਨਵਿੰਡ,ਡਾਕਟਰ ਬਰਜਿੰਦਰ ਸਿੰਘ ਪੰਜਵੜ ,ਭਾਈ ਸਤਨਾਮ ਸਿੰਘ ਬਾਵਾ ,ਭਾਈ ਪਰਮਜੀਤ ਸਿੰਘ ਪੰਜਵੜ ਭਾਈ ਨਿਰਮਲ ਸਿੰਘ ,ਭਾਈ ਰਜਿੰਦਰ ਸਿੰਘ ਰਾਜੀ ,ਬਾਪੂ ਮਲਕੀਅਤ ਸਿੰਘ ਸਮੇਤ ਅਨੇਕਾਂ ਸਿੰਘ ਸ਼ਾਮਲ ਸਨ । ਜੁਝਾਰੂ ਲਹਿਰ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਆਪਨੇ ਪੰਜ ਕਰੋੜ ਸੱਤਰ ਲੱਖ ਵਾਲਾ ਲੁਧਿਆਣਾ ਬੈਂਕ ਡਾਕਾ ਮਾਰਿਆ। ਮੇਰੇ ਵੀਹ ਐਪਰੈਲ 1987 ਨੂੰ ਗਰਾਇਆਂ ਥਾਣੇ ਦੀ ਹਵਾਲਾਤ ਵਿੱਚੋ ਭੱਜਣ ਤੋਂ ਬਾਅਦ ਜੁਲਾਈ 1987 ਵਿੱਚ ਜਨਰਲ ਲਾਭ ਸਿੰਘ ਨਾਲ ਪਹਿਲੀ ਅਤੇ ਆਖਰੀ ਮੁਲਾਕਾਤ ਖਰੜ ਵਿਖੇ ਹੋਈ ਸੀ । ਇਸ ਦਿਨ ਅਸੀਂ ਚਾਰੇ ਜਣੇ ਇਕੱਠੇ ਹੀ ਜਿਹਨਾਂ ਵਿੱਚ ਦਾਸ (ਲਵਸਿ਼ੰਦਰ ਸਿੰਘ ਡੱਲੇਵਾਲ) ,ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ,ਭਾਈ ਸੱਤਪਾਲ ਸਿੰਘ ਢਿੱਲੋਂ ,ਭਾਈ ਗੁਰਨੇਕ ਸਿੰਘ ਨੇਕਾ ਲੁਧਿਆਣੇ ਤੋ ਇਕੱਠੇ ਗਏ ਤਾਂ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਨੇ ਜਨਰਲ ਲਾਭ ਸਿੰਘ ਨੂੰ ਆਖਿਆ ਕਿ ਅਸੀਂ ਸਮੁੱਚੀ ਫੈਡਰਸ਼ਨ ਵਲੋਂ ਆਪ ਨੂੰ ਦੋ ਬੇਨਤੀਆਂ ਕਰਨੀਆਂ ਹਨ ,ਪਹਿਲੀ ਇਹ ਕਿ ਤੁਹਾਡਾ ਇੰਨਾ ਨਾਮ ਬਣ ਗਿਆ ਹੈ ਕਿ ਤੁਹਾਡੇ ਨਾਮ ਨਾਲ ਹੀ ਕੰਮ ਚੱਲੀ ਜਾਣਾ ਹੈ,ਅਸੀਂ ਚਾਹੁੰਦੇ ਹਾਂ ਕਿ ਤੁਸੀ ਗਵਾਂਡੀ ਦੇਸ਼ ਵਿੱਚ ਜਾ ਕੇ ਬੈਠ ਜਾਉ ,ਤੁਹਾਡਾ ਜਿਉਂਦੇ ਰਹਿਣਾ ਕੌਮ ਲਈ ਬੜਾ ਜਰੂਰੀ ਹੈ ,ਜਨਰਲ ਲਾਭ ਸਿੰਘ ਆਖਣ ਲੱਗੇ ਦੂਜੀ ਦੀ ਦੱਸ ਵੀ ਦੱਸ ਦਿਉ ? ਤਾਂ ਭਾਈ ਗੁਰਜੀਤ ਸਿੰਘ ਆਖਣ ਲੱਗੇ ਕਿ ਦੂਜੀ ਇਹ ਹੈ ਕਿ ਤੁਸੀਂ ਕੌਮ ਦੇ ਜਰਨੈਲ ਹੋ ਇਸ ਕਰਕੇ ਗਾਲ ਨਾ ਕੱਢਿਆ ਕਰੋ ।ਤਾਂ ਜਨਰਲ ਲਾਭ ਸਿੰਘ ਦਾ ਜਵਾਬ ਸੀ ਆਹ ਦੂਜੀ ਗੱਲ ਤਾਂ ਠੀਕ ਹੈ ਪਰ ਪਹਿਲੀ ਗਲਤ ਹੈ ,ਨਾਲ ਹੀ ਆਖਣ ਲੱਗੇ ਕਿ ਜੇਕਰ ਗਵਾਂਡੀ ਮੁਲਕ ਵਿੱਚ ਬੈਠਣਾ ਸੀ ਤਾਂ ਮੈਂ ਜੇਹਲ ਵਿੱਚ ਬੈਠਾ ਮਾੜਾ ਸੀ ? ਮੇਰੇ ,ਭਾਈ ਸੱਤਪਾਲ ਸਿੰਘ ਢਿੱਲੋਂ ਅਤੇ ਭਾਈ ਗੁਰਨੇਕ ਸਿੰਘ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਕਿ ਪੁੱਛੋ ਇਹਨਾਂ ਮੁੰਡਿਆਂ ਨੂੰ ਜੇਹਲ ਵਿੱਚ ਕਿਵੇਂ ਆਪਾਂ ਬਾਣੀ ਪੜਦੇ ਹੁੰਦੇ ਸੀ , ਨਾ ਕੋਈ ਫਿਕਰ ਸੀ ਨਾ ਫਾਕਾ । ਫੇਰ ਉਹਨਾਂ ਹੱਥ ਜੋੜਦਿਆਂ ਕਿਹਾ ਕਿ ਮੇਰਾ ਤਾਂ ਇੱਕੋ ਮਕਸਦ ਹੈ ਕਿ ਕੌਮ ਦੀ ਖਾਤਰ ਸ਼ਹੀਦ ਹੋਣਾ । ਮਗਰੋਂ ਹਥਿਆਰਾਂ ਦੀਆਂ ਗੱਲਾਂ ਹੋਈਆਂ ਤਾਂ ਅਸੀਂ ਕਿਹਾ ਸਾਨੂੰ ਜੋ ਤਿੰਨ ਅਸਾਲਟਾਂ ਦਿੱਤੀਆਂ ਹਨ ਉਹਨਾਂ ਵਿੱਚ ਇੱਕ ਖਰਾਬ ਹੈ ।ਕੇਵਲ ਇੱਕ ਹੀ ਗੋਲੀ ਨਿੱਕਲਦੀ ਹੇ ਅਤੇ ਦੁਬਾਰਾ ਲੋਡ ਨਹੀਂ ਹੁੰਦੀ ਮੈਗਜ਼ੀਨ ਕੱਢ ਕੇ ਖਾਲੀ ਖੋਲ ਕੱਢਣਾ ਪੈਂਦਾ ਹੈ ਅਤੇ ਹਰ ਵਾਰ ਫਸ ਜਾਂਦਾ ਹੈ ਇਸ ਕਰਕੇ ਉਸ ਨੂੰ ਬਦਲ ਦਿਉ ਤਾਂ ਜਰਨਲ ਲਾਭ ਸਿੰਘ ਨੇ ਭਾਈ ਚਰਨਜੀਤ ਸਿੰਘ ਤਲਵੰਡੀ ਨੂੰ ਕਿਹਾ ਕਿ ਇਹਨਾਂ ਨੂੰ ਦੋ ਹੋਰ ਦੇ ਦਿਉ ਅਤੇ ਸਾਡੇ ਵੱਲ ਮੂੰਹ ਕਰਕੇ ਆਖਣ ਲੱਗੇ ਕਿ ਇਹ ਨੁਕਸ ਕਈਆਂ ਅਸਾਲਟਾਂ ਵਿੱਚ ਹੈ , ਜਿਹੜੀ ਖਰਾਬ ਹੈ , ਉਹ ਬਣਨੀ ਤਾਂ ਨਹੀ , ਉਸ ਨੂੰ ਸੁਰੱਖਿਅਤ ਰੱਖ ਲਵੋ । ਜਦੋਂ ਕੋਈ ਤੁਹਾਡੇ ਵਿੱਚੋਂ ਫੜਿਆ ਗਿਆ ਅਤੇ ਪੁਲੀਸ ਅਸਲੇ ਬਾਰੇ ਇੰਟੈਰੋਗੇਟ ਕਰੇਗੀ ਤਾਂ ਉਹ ਖਰਾਬ ਅਸਾਲਟ ਫੜਾ ਦਿਉ ,ਇਸਦੇ ਨਾਲ ਹੀ ਉਹਨਾਂ ਕਿਹਾ ਕਿ ਵੱਖ ਵੱਖ ਸ਼ਹਿਰਾਂ ਵਿੱਚ ਕਿਰਾਏ ਦੋ ਤਿੰਨ ਕਮਰੇ ਵੀ ਲੈ ਲਵੋ ਬੇਸ਼ੱਕ ਉੱਥੇ ਨਾ ਹਵੋ ਪਰ ਜਦੋਂ ਪੁਲੀਸ ਗ੍ਰਿਫਤਾਰ ਕਰਨ ਮਗਰੋਂ ਭਾਰੀ ਤਸ਼ੱਦਦ ਕਰਕੇ ਟਿਕਾਣੇ ਪੱੁਛੇਗੀ ਤਾਂ ਇਹਨਾਂ ਚੋਂ ਕੋਈ ਕਮਰਾ ਦੱਸ ਸਕਦੇ ਹੋ ,ਅਜਿਹਾ ਕਰਨ ਨਾਲ ਠਾਹਰਾਂ ਬੱਚ ਜਾਣਗੀਆਂ । ਕਰੀਬ ਦੋ ਕੁ ਘੰਟੇ ਦੀ ਇਹ ਮੁਲਾਕਾਤ ਸੀ ।ਇਸ ਸਮੇਂ ਹੀ ਜਨਰਲ ਲਾਭ ਸਿੰਘ ਨੇ ਸਰਬਜੀਤ ਸਿੰਘ ਰੋਪੜ ਦੇ ਅੰਤ ਦੀ ਕਹਾਣੀ ਵਿਸਥਾਰ ਨਾਲ ਦੱਸੀ ਸੀ । ਆਪ ਨੇ ਅਜਿਹੇ ੳਸਾਰੂ ਕਾਰਨਾਮੇ ਕੀਤੇ ਕਿ ਪੁਰਾਤਨ ਇਤਿਹਾਸ ਦੇ ਗੌਰਵਮਈ ਪੰਨਿਆਂ ਨੂੰ ਫੇਰ ਰੁਸ਼ਨਾ ਕੇ ਦੁਨੀਆਂ ਦੇ ਸਾਹਮਣੇ ਪੇਸ਼ ਕਰ ਦਿੱਤਾ ।ਖਾਲਿਸਤਾਨ ਲਿਬਰੇਸ਼ਨ ਫੋਰਸ ,ਸਿੱਖ ਸਟੂਡੈਂਟਸ ਫੈਡਰੇਸ਼ਨ ,ਬੱਬਰ ਖਾਲਸਾ ਨਾਲ ਆਪਦਾ ਬੜਾ ਪਿਆਰ ਸੀ ।
12 ਜੁਲਾਈ 1988 ਨੂੰ ਸਿੱਖ ਕੌਮ ਤੇ ਕਹਿਰ ਟੁੱਟ ਪਿਆ ,ਜਦੋਂ ਕੌਮ ਦੇ ਅਲਬੇਲੇ ਜਰਨੈਲ ਅਤੇ ਖਾਲਿਸਤਾਨ ਕਮਾˆਡੋ ਫੋਰਸ ਦੇ ਦੂਜੇ ਮੁਖੀ ਜਨਰਲ ਲਾਭ ਸਿੰਘ ਜੀ ਨੂੰ ਧੋਖੇ ਨਾਲ ਸ਼ਹੀਦ ਕਰਵਾ ਦਿੱਤਾ ਗਿਆ । ਉਹਨਾਂ ਦੇ ਸਾਥੀ ਨਿਰਮਲ ਸਿੰਹੁ ਨਿੰਮਾ ਨੇ ਵੱਡੀ ਗੱਦਾਰੀ ਕੀਤੀ । ਦੁੱਧ ਦੇ ਗਿਲਾਸ ਵਿੱਚ ਜ਼ਹਿਰ ਪਾ ਕੇ ਪਿਲਾ ਦਿੱਤਾ ਅਤੇ ਜਦੋਂ ਆਪ ਬੇਹੋਸ਼ ਹੋ ਗਏ ਤਾਂ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ । ਇਸ ਵਕਤ ਅਸੀˆ ਨਾਭਾ ਜੇਹਲ ਵਿੱਚ ਬੰਦ ਸੀ , 14 ਜੁਲਾਈ ਨੂੰ ਗੁਰਦਾਸਪੁਰ ਅਤੇ ਜਲੰਧਰ ਤੋˆ ਕੁੱਝ ਸਿੰਘ ਜੇਹਲ ਅੰਦਰ ਲੱਗਦੀ ਟਾਡਾ ਦੀ ਸਪੈਸ਼ਲ ਆਦਲਤ ਵਿੱਚ ਤਰੀਕ ਭੁਗਣ ਆਏ ਤਾˆ ਉਸ ਦਿਨ ਮੇਰੀ (ਲਵਸਿ਼ੰਦਰ ਸਿੰਘ ),ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋˆ ,ਭਾਈ ਕੁਲਦੀਪ ਸਿੰਘ ਢਿੱਲੋˆ ਭਾਈ ਕੁਲਵਿੰਦਰ ਸਿੰਘ ਕਿੱਡ ,ਭਾਈ ਕੁਲਵਿੰਦਰ ਸਿੰਘ ਪੋਲਾ ਅਤੇ ਭਾਈ ਜਗਜੀਤ ਸਿੰਘ ਗਿੱਲ ਦੀ ਵੀ ਤਰੀਕ ਸੀ ।ਬਾਹਰੋˆ ਤਰੀਕ ਭੁਗਤਣ ਆਏ ਸਿੰਘਾˆ ਨੇ ਦੱਸਿਆ ਕਿ ਦੂਰਦਰਸ਼ਨ ਵਾਲਿਆˆ ਨੇ ਜਦੋˆ ਖਬਰ ਨਸ਼ਰ ਕੀਤੀ ਤਾˆ ਜਨਰਲ ਲਾਭ ਸਿੰਘ ਦੀ ਜਿੱਥੇ ਉਹਨਾˆ ਲਾਸ਼ ਅਤੇ ਖੁੱਲੀਆˆ ਅੱਖਾˆ ਨੂੰ ਵਾਰ ਵਾਰ ਦਿਖਾਇਆ ,ਉੱਥੇ ਉਹਨਾˆ ਦੀ ਗੁੱਟ ਘੜੀ ਤੇ ਪੂਰਾ ਇੱਕ ਮਿੰਟ ਕੈਮਰਾ ਫੋਕਸ ਕਰੀ ਰੱਖਿਆ। ਆਪ ਦੀਆˆ ਖੁੱਲੀਆˆ ਅੱਖਾˆ ਇਸ ਗੱਲ ਤਾˆ ਪ੍ਰਤੀਕ ਸਨ ਕਿ ਸੰਕਲਪ ਅਤੇ ਨਿਸ਼ਾਨਾ ਜਿਉˆਦਾ ਹੈ ਅਤੇ ਮੰਜ਼ਿਲ ਏ ਮਕਸੂਦ ਤੱਕ ਸੰਘਰਸ਼ ਜਾਰੀ ਰਹੇਗਾ ।ਆਪ ਜੀ ਦੇ ਦਰਸ਼ਨ ਕਰਨ ਵਾਲੇ ਇੱਕ ਸਿੰਘ ਨੇ ਇਹ ਵੀ ਦੱਸਿਆ ਕਿ ਜਦੋˆ ਹਜਾਰਾˆ ਲੋਕ ਲਾਈਨ ਵਿੱਚ ਲੱਗ ਕੇ ਆਪ ਜੀ ਦੇ ਆਖਰੀ ਦਰਸ਼ਨ ਕਰ ਰਹੇ ਸਨ ਤਾˆ ਭਾਈ ਮਨਵੀਰ ਸਿੰਘ ਚਹੇੜੂ ਨੂੰ ਗ੍ਰਿਫਤਾਰ ਕਰਨ ਮਗਰੋˆ ਡੀ਼ਐੱਸ਼ਪੀ ਤੋˆ ਜਲੰਧਰ ਦਾ ਐਸ ਪੀ ਬਣਿਆ ਦੁਸ਼ਟ ਸਵਰਨਾ ਘੋਟਨਾ ਲੋਕਾˆ ਨੂੰ ਕਹਿ ਰਿਹਾ ਸੀ ਕਿ ਆਹ ਪਿਆ ਸਿਪਾਹੀ ਤੋˆ ਜਨਰਲ ਬਣਨ ਵਾਲਾ ਸੁੱਖਾ ਸਿਪਾਹੀ ਸ਼ਾਇਦ ਸਵਰਨੇ ਘੋਟਨੇ ਦੀ ਇਹ ਬਕਵਾਸ ਸੁਣ ਕੇ ਹੀ ਜਲੰਧਰ ਤੋˆ ਛਪਣ ਵਾਲੀ ਇੱਕ ਫਿਰਕੂ ਅਖਬਾਰ ਦੇ ਫਿਰਕੂ ਪੱਤਰਕਾਰ ਇੰਦਰਜੀਤ ਸੂਦ ਨੇ ਲਿਖ ਦਿੱਤਾ ਕਿ ਜਿਹੜਾ ਲਾਭ ਸਿੰਘ ਜਿਉˆਦੇ ਜੀਅ ਆਪਣੇ ਨੱਕ ਤੇ ਮੱਖੀ ਨਹੀˆ ਸੀ ਬਹਿਣ ਦਿੰਦਾ ਅੱਜ ਉਹਦੀ ਲਾਸ਼ ਤੇ ਇੱਲ ਮੰਡਰਾਉˆਦੀ ਰਹੀ।ਉਸਦੀ ਇਹੀ ਫਿਰਕੂ ਭਾਵਨਾ ਉਸਦੀ ਮੌਤ ਦਾ ਕਾਰਨ ਪਈ ਅਤੇ ਉਹ ਵੀ ਉਸ ਵਲੋਂ ਲਗਾਈ ਖਬਰ ਦੀ ਸਿਆਹੀ ਸੁੱਕਣ ਤੋˆ ਪਹਿਲਾˆ ਪਹਿਲਾˆ। 12 ਜੁਲਾਈ 1988 ਦੀ ਸਵੇਰ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਖਾਲਿਸਤਾਨ ਕਮਾਂਡੋ ਫੋਰਸ ਦਾ ਜਨਰਲ ਲਾਭ ਸਿੰਘ ਪੁਲੀਸ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ।ਬੀ.ਐੱਸ.ਐੱਫ ਵਲੋਂ ਦਰਸਾਈ ਗਈ ਕਹਾਣੀ ਜੋ ਅਖਬਾਰਾਂ ਵਿੱਚ ਨਸ਼ਰ ਕੀਤੀ ਗਈ ਉਸ ਵਿੱਚ ਕਿਹਾ ਗਿਆ ਕਿ ਪੁਲੀਸ ਨੇ ਟਾਂਡਾ ਉੜਮੁੜ ਦੇ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ।ੋਇੱਕ ਬੈਲ ਗੱਡੀ ਆ ਰਹੀ ਸੀ ਜਿਸ ਪਿੱਛੇ ਇੱਕ ਵਿਆਕਤੀ ਤੁਰਿਆ ਆ ਰਿਹਾ ਸੀ ।ਜਦੋਂ ਉਸ ਨੂੰ ਪੁਲੀਸ ਨੇ ਲਲਕਾਰਿਆ ਤਾਂ ਉਸ ਨੇ ਪੁਲੀਸ ਪਾਰਟੀ ਤੇ ਹਮਲਾ ਕਰ ਦਿੱਤਾ । ਪੁਲੀਸ ਵਲੋਂ ਚਲਾਈ ਗੋਲੀ ਨਾਲ ਉਸ ਦੀ ਮੌਤ ਹੋ ਗਈ । ਉਸ ਦੀ ਲਾਸ਼ ਜਦੋਂ ਆਲੇ ਦੁਆਲੇ ਦੇ ਲੋਕਾਂ ਨੇ ਘਟਨਾ ਸਥਾਨ ਤੇ ਦੇਖੀ ਤਾਂ ਜਨਰਲ ਲਾਭ ਸਿੰਘ ਜੀ ਨੇ ਕਛਿਹਰਾ ਅਤੇ ਬੁਨੈਣ ਹੀ ਪਹਿਨੇ ਹੋਏ ਸਨ । ਜਿਹਨਾਂ ਤੇ ਖੂਨ ਦਾ ਦਾਗ ਸਨ । ਇਸ ਸਮੇਂ ਕਹਿੰਦੇ ਹਨ ਕਿ ਪੁਲੀਸ ਪਾਰਟੀ ਇੱਕ ਕੈਦੀ ਨੂੰ ਲੈ ਕੇ ਆਈ ਜਿਸ ਦਾ ਮੂੰਹ੍ਹ ਢੱਕਿਆ ਹੋਇਆ ਸੀ ਉਸਨੇ ਲਾਸ਼ ਨੂੰ ਦੇਖ ਕੇ ਹਾਂ ਵਿੱਚ ਸਿਰ ਹਿਲਾਇਆ । ਇਸ ਸਮੇਂ ਹੀ ਬੀਬੀ ਸਤਵਿੰਦਰ ਕੌਰ ਨਾਮ ਦੀ ਖੁੱਡੇ ਪਿੰਡ ਦੀ ਔਰਤ ਜੋ ਕਿ ਠੇਕੇਦਾਰ ਗੁਰਦਿੱਤ ਸਿੰਘ ਦੀ ਪਤਨੀ ਸੀ ਉਸ ਨੂੰ ਲਿਆ ਕੇ ਪੁਲੀਸ ਨੇ ਪੁਛਿਆ ਕਿ ਰਾਤ ਹਮਲਾ ਕਰਨ ਵਾਲਿਆਂ ਵਿੱਚ ਇਹ ਵਿਆਕਤੀ ਵੀ ਸ਼ਾਮਲ ਸੀ ਤਾਂ ਬੀਬੀ ਸਤਵਿੰਦਰ ਕੌਰ ਦਾ ਜਵਾਬ ਸੀ ਕਿ ਨਹੀਂ ਇਹ ਉਹਨਾਂ ਵਿੱਚ ਸ਼ਾਮਲ ਨਹੀਂ ਸੀ । ਦਸ ਵਜੇ ਜਨਰਲ ਲਾਭ ਸਿੰਘ ਜੀ ਦੀ ਧਰਮ ਸੁਪਤਨੀ ਬੀਬੀ ਦਵਿੰਦਰ ਕੌਰ ਨੂੰ ਲਿਆ ਕੇ ਸ਼ਨਾਖਤ ਕਰਵਾਈ ਗਈ ।ਜਨਰਲ ਲਾਭ ਸਿੰਘ ਵਰਗੇ ਮਹਾਨ ਜਰਨੈਲ ਦੀ ਸ਼ਹਾਦਤ ਨੇ ਇੰਨੀ ਅਸਾਨੀ ਨਾਲ ਹੋ ਜਾਵੇਗੀ ਇਸ ਤੇ ਕੋਈ ਯਕੀਨ ਕਰਨ ਨੂੰ ਤਿਆਰ ਨਹੀਂ ਸੀ ।ਕਿਉਂ ਕਿ ਜਿਸ ਯੋਧੇ ਤੋਂ ਪੰਜਾਬ ,ਹਰਿਆਣਾ ਅਤੇ ਦਿੱਲੀ ਦੀ ਪੁਲੀਸ ਥਰ ਥਰ ਕੰਬਦੀ ਹੋਵੇ ਅਤੇ ਉਹ ਕੌਮ ਦਾ ਅਲਬੇਲਾ ਜਰਨੈਲ ਹੋਵੇ ਅਤੇ ਉਸਦਾ ਪੁਲੀਸ ਨਾਲ ਮੁਕਾਬਲਾ ਹੋਇਆ ਹੋਵੇ ਪਰ ਕੋਈ ਪੁਲੀਸ ਵਾਲਾ ਮਰਿਆ ਨਾ ਹੋਵੇ ਇਹ ਗੱਲ ਸਹੀ ਨਹੀ ਜਾਪਦੀ । ਬੀ.ਐੱਸ .ਐੱਫ ਦੇ ਕਮਾਂਡੈਂਟ ਬਸਾਰੀਆ ਦੀ ਕਹਾਣੀ ਝੂਠ ਦਾ ਪਲੰਦਾ ਹੈ ਕਿਉਂ ਕਿ ਘਟਨਾ ਸਥਾਨ ਤੇ ਕੋਈ ਬੈਲ ਗੱਡੀ ਨਹੀਂ ਸੀ ।ਪ੍ਰੰਤੂ ਡੀ.ਆਈ.ਜੀ ਡੀ.ਆਰ.ਭੱਟੀ ਨੇ ਮੁਕਾਬਲੇ ਦੀ ਕਹਾਣੀ ਇਸ ਤਰਾਂ ਬਿਆਨ ਕੀਤੀ ਕਿ ਪਿੰਡ ਖੁੱਡੇ ਦੇ ਠੇਕੇਦਾਰ ਗੁਰਦਿੱਤ ਸਿੰਘ ਖਾੜਕੂਆਂ ਦੀ ਠਾਹਰ ਸੀ । ਪਰ ਉਹਨਾਂ ਨੂੰ ਉਸ ਤੇ ਪੁਲੀਸ ਮੁਖਬਰ ਹੋਣ ਦਾ ਸ਼ੱਕ ਪੈ ਗਿਆ ।ਬੀਤੀ ਰਾਤ ਕੁੱਝ ਖਾੜਕੂ ਉਹਦੇ ਘਰ ਗਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਘਰ ਨੂੰ ਅੱਗ ਲਗਾ ਕੇ ਚਲੇ ਗਏ ।ਠੇਕੇਦਾਰ ਗੁਰਦਿੱਤ ਸਿੰਘ ਨੇ ਟਾਂਡਾ ਥਾਣੇ ਵਿੱਚ ਖਬਰ ਕਰ ਦਿੱਤੀ ਅਤੇ ਐੱਸ.ਐੱਚ.ੳ ਨੇ ਨਾਕੇ ਲਗਵਾ ਦਿੱਤੇ । ਸਵਾ ਦੋ ਵਜੇ ਬੀ.ਐੱਸ.ਐੱਫ ਦੀ ਗਸ਼ਤੀ ਟੁਕੜੀ ਨੇ ਦੋ ਆਦਮੀ ਆਉਂਦੇ ਦੇਖੇ ਜੋ ਕਿ ਲਲਕਾਰਨ ਤੇ ਭੱਜ ਪਏ ਜਦੋਂ ਪੁਲੀਸ ਗੋਲੀ ਚਲਾਈ ਤਾਂ ਇੱਕ ਆਦਮੀ ਮਾਰਿਆ ਗਿਆ ਅਤੇ ਦੂਜਾ ਭੱਜ ਗਿਆ ।ਪੁਲੀਸ ਦੇ ਕਹਿਣ ਅਨੁਸਾਰ ਜਨਰਲ ਲਾਭ ਸਿੰਘ ਕੋਲ ਇੱਕ ਪਿਸਤੌਲ ਅਤੇ ਕੁੱਝ ਕਾਰਤੂਸ ਸਨ । ਜਿਹਨਾਂ ਜਿਹਨਾਂ ਸਿੰਘਾਂ ਨੇ ਜਰਨਲ ਲਾਭ ਸਿੰਘ ਦੀ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ ਹਨ ਉਹਨਾਂ ਨੇ ਨਾਭਾ ਜੇਹਲ ਵਿੱਚ ਅਦਾਲਤੀ ਪੇਸ਼ੀ ਤੇ ਇਹ ਹੀ ਦੱਸਿਆ ਸੀ ਕਿ ਜਰਨਲ ਸਾਹਬ ਨੂੰ ਗੋਲੀਆਂ ਸੁੱਤੇ ਜਾਂ ਅਰਧ ਬੇਹੋਸ਼ ਪਏ ਨੂੰ ਦਿਲ ਦਾ ਨਿਸ਼ਾਨਾ ਬਣਾ ਕੇ ਮਾਰੀਆਂ ਗਈਆਂ ਸਨ ।ਕਿਉਂ ਕਿ ਅਗਰ ਭੱਜੇ ਜਾਂਦੇ ਵਿਆਕਤੀ ਨੂੰ ਛਾਤੀ ਵਿੱਚ ਗੋਲੀਆਂ ਵੱਜਣ ਤਾਂ ਖੂਨ ਛਾਤੀ ਤੋਂ ਹੇਠਾਂ ਲੱਤਾ ਵਲ ਨੂੰ ਹੀ ਜਾਵੇਗਾ ਪਰ ਇੱਥੇ ਬਿਲਕੁਲ ਉਲਟ ਸੀ । ਅਸਲ ਵਿੱਚ ਜਨਰਲ ਲਾਭ ਸਿੰਘ ਦੇ ਇੱਕ ਸਾਥੀ ਵਲੋਂ ਵਿਸ਼ਵਾਸ਼ਘਾਤ ਕੀਤਾ ਗਿਆ । ਇਸ ਦੋਸ਼ ਵਿੱਚ ਸ਼ੱਕੀ ਵਿਆਕਤੀ ਨਿਰਮਲ ਸਿੰਘ ਨੂੰ ਸਿੰਘਾਂ ਵਲੋਂ ਸੋਧ ਦਿੱਤਾ ਗਿਆ ਸੀ । ਪਰ ਕੀ ਨਿਰਮਲ ਸਿੰਘ ਵਾਕਿਆ ਸੀ ਜਨਰਲ ਲਾਭ ਸਿੰਘ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ੀ ਸੀ ਜਾਂ ਇਸ ਮਹਾਨ ਜਰਨੈਲ ਨੂੰ ਸ਼ਹੀਦ ਕਰਵਾਉਣ ਵਿੱਚ ਕਿਸੇ ਸਫੈਦਪੋਸ਼ ਦਾ ਹੱਥ ਸੀ ? ਇਸ ਸਵਾਲ ਦਾ ਜਵਾਬ ਅਜੇ ਤੱਕ ਸਮੇਂ ਦੇ ਗਰਭ ਵਿੱਚ ਹੈ।
ਨਾਭਾ ਜੇਹਲ ਵਿੱਚ ਆਪ ਸਮੂਹ ਬੰਦੀ ਸਿੰਘਾˆ ਵਲੋˆ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਅਤੇ ਸਿੰਘ ਨੇ ਗੀਤ ਲਿਖ ਭੋਗ ਤੋˆ ਬਾਅਦ ਗਾਇਆ,ਜਿਸਦੇ ਬੋਲ ਸਨ ਕਿ ਲਾਭ ਸਿੰਘ ਨੇ ਇੰਡੀਆ ਦੀ ਸਰਕਾਰ ਹਿਲਾ ਦਿੱਤੀ ਇਸ ਗੀਤ ਵਿੱਚ ਜਰਨਲ ਲਾਭ ਸਿੰਘ ਜੀ ਦੇ ਐਕਸ਼ਨਾ ਦਾ ਵਰਨਣ ਕੀਤਾ ਗਿਆ ਸੀ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਨਰਲ ਲਾਭ ਸਿੰਘ ਜੀ ਦੀ ਮਹਾਨ ਕਰੁਬਾਨੀ ਨੂੰ ਕੇਸਰੀ ਪ੍ਰਣਾਮ ਕਰਦੇ ਹੋਏ ਇਹ ਪ੍ਰਣ ਦੁਹਰਾਇਆ ਜਾਂਦਾ ਹੈ ਕਿ “ ਖਲਿਸਤਾਨ ਲਈ ਸੰਘਰਸ਼ ਜਾਰੀ ਹੈ ਅਤੇ ਜਾਰੀ ਰਹੇਗਾ ,ਜਨਰਲ ਲਾਭ ਸਿੰਘ ਵਰਗੇ ਯੋਧਿਆਂ ਦੀ ਮਹਾਨ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ”।ਜਰਨਲ ਲਾਭ ਸਿੰਘ ਇੱਕ ਮਹਾਨ ਯੋਧਾ ,ਨਿਰਭਉ ਨਿਰਵੈਰ ਅਤੇ ਸਬਰ ਸੰਤੋਖ ਦੀ ਮੂਰਤ,ਨਿਰਸਵਾਰਥ ਕੌਮੀ ਨਾਇਕ ਅਤੇ ਹਰ ਸੱਚੀ ਗੱਲ ਕਹਿਣ ਦੀ ਜੁ਼ਅਰਤ ਰੱਖਣ ਵਾਲਾ ਬਹੁਤ ਹੀ ਸਤਿਕਾਰਯੋਗ ਸੰਘਰਸਮਈ ਆਗੂ ਸੀ ,ਜਿਸਦੀ ਘਾਟ ਕੌਮ ਨੂੰ ਸਦਾ ਹੀ ਰੜਕਦੀ ਰਹੇਗੀ ਪਰ ਉਸ ਦੇ ਹਰ ਕਦਮ ਅਤੇ ਹਰ ਕਾਰਜ ਤੇ ਕੌਮ ਨੂੰ ਨਾਜ਼ ਰਹੇਗਾ ਕਿਉਂ ਉਸ ਨੇ ਜੋ ਵੀ ਕੀਤਾ ਉਹ ਕੌਮ ਅਤੇ ਸੰਘਰਸ਼ ਦੀ ਭਲਾਈ ਲਈ ਕੀਤਾ ।ਉਸ ਵਲੋਂ ਕੀਤੇ ਸਮੂਹ ਕਾਰਜ ਖਾੜਕੂ ਐਕਸ਼ਨ ਸਿੱਖ ਕੌਮ ਨੂੰ ਸੇਧ ਪ੍ਰਦਾਨ ਕਰਦੇ ਰਹਿਣਗੇ ।
** ਰੌਸ਼ਨ ਜ਼ੁਬਾਨ ਜਦੋਂ ਹੋਈ ਬੇ-ਲਗਾਮ ** ( ਅਖੌਤ...
Published on: December 25, 2025 ** ਰੌਸ਼ਨ ਜ਼ੁਬਾਨ ਜਦੋਂ ਹੋਈ ਬੇ-ਲਗਾਮ **
( ਅਖੌਤੀ ਪੰਥਕਾਂ ਦੇ ਕਿਰਦਾਰ ਦੀ ਸੱਚੀ ਦਾਸਤਾਨ ) ਖੁਦ ਨੂੰ ਕੌਮ ਦਾ ਦਰਦੀ ਅਤੇ ਪੰਥ ਦਾ ਸੇਵਾਦਾਰ ਦੱਸਣ ਵਾਲਾ ਰੌਸ਼ਨ ਜੁਬਾਨ ਮਰਦ ਆਪਣੇ ਚਿੱਟੇ ਲਿਬਾਸ ਪਿੱਛੇ ਆਪਣੀ ਰੌਸ਼ਨ ਜੁਬਾਨ ਨਾ ਲੁਕਾ ਪਾਇਆ ਅਤੇ ਉਸਦੀ ਅਸਲਿਅਤ ਉਸ ਸਮੇਂ ਸਾਹਮਣੇ ਆ ਗਈ ਜਦੋਂ ਉਸਨੇ ਆਪਣੀ ਹੀ ਸਿਆਸੀ ਪਾਰਟੀ ਦੀ ਇੱਕ ਮਹਿਲਾ ਅਹੁੱਦੇਦਾਰ ਨੂੰ ਆਪਣੀ ਰੌਸ਼ਨ ਜੁਬਾਨ ਨਾਲ ਨਿਸ਼ਾਨਾ ਬਣਾਇਆ। ਕਾਰਨ ਸਿਰਫ ਇਹ ਸਾਹਮਣੇ ਆਇਆ ਕਿ ਉਹ ਮਹਿਲਾ ਅਹੁੱਦੇਦਾਰ ਆਪਣੇ ਰੁਤਬੇ ਦੇ ਮੁਤਾਬਿਕ ਇਮਾਨਦਾਰੀ ਨਾਲ ਪਾਰਟੀ ਦਾ ਕੰਮ ਕਰ ਰਹੀ ਹੈ। ਜੋ ਕਿ ਰੌਸ਼ਨ ਜ਼ੁਬਾਨ ਮਰਦ ਨੂੰ ਹਰ ਸਮੇਂ ਖੱਟਕਦਾ ਹੈ। ਕਿਉਂਕਿ ਕੌਮ ਅਤੇ ਪੰਥ ਵੱਲੋਂ ਮਿਲੇ ਸਤਿਕਾਰ ਭਾਵਨਾ ਨੇ ਰੌਸ਼ਨ ਜੁਬਾਨ ਮਰਦ ਨੂੰ ਅਹੰਕਾਰ ਦੇ ਚਨੇ ਦੇ ਝਾੜ ਉੱਪਰ ਇਸ ਕਦਰ ਚੜਾ ਦਿੱਤਾ ਹੈ ਕਿ ਉਹ ਹੁਣ ਹਰ ਕਿਸੇ ਨੂੰ ਹੀਣ ਭਾਵਨਾ ਨਾਲ ਦੇਖਦਾ ਹੈ ਅਤੇ ਖੁਦ ਨੂੰ ਪੰਥਕ ਸਫ਼ਾ ਵਿੱਚ ਉੱਚ ਅਹੁੱਦੇ 'ਤੇ ਮੰਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦ ਕਿ ਉਸਦੀ ਬੋਲਚਾਲ, ਉਸਦਾ ਵਿਹਾਰ ਉਸਨੂੰ ਕੌਮ ਅਤੇ ਪੰਥ ਦਾ ਦੋਖੀ ਸਾਬਿਤ ਕਰ ਰਹੇ ਹਨ। ਇਨਸਾਨ ਜਿੰਨਾਂ ਮਰਜੀ ਆਪਣੀ ਅੰਦਰਲੀ ਸੋਚ ਨੂੰ ਲੋਕਾਂ ਤੋਂ ਲੁਕਾ ਕੇ ਰੱਖੇ ਪਰ ਉਸਦੀ ਅਸਲਿਅਤ ਇੱਕ ਨਾ ਇੱਕ ਦਿਨ ਉਜਾਗਰ ਜਰੂਰ ਹੁੰਦੀ ਹੈ। ਇਸੇ ਤਰਾਂ ਰੌਸ਼ਨ ਜ਼ੁਬਾਨ ਦੀ ਸੱਚਾਈ ਦੱਸੇ ਬਿਨਾਂ ਮੇਰੀ ਕਲਮ ਰਹਿ ਹੀ ਨਹੀਂ ਸਕਦੀ। ਮੇਰੀ ਕਲਮ ਜੋ ਬਿਆਨ ਕਰਨ ਜਾ ਰਹੀ ਹੈ ਸੱਚੀ ਘਟਨਾ ਤੇ ਅਧਾਰਿਤ ਹੈ। ਚਿੱਟੇ ਲਿਬਾਸਾਂ ਵਿੱਚ ਰਹਿਣ ਵਾਲੇ ਦਾਗ਼ੀ ਕਿਰਦਾਰ, ਦਾਗ਼ੀ ਦਿਮਾਗ ਅਤੇ ਦਾਗ਼ੀ ਜ਼ੁਬਾਨ ਨੂੰ ਉਜਾਗਰ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਸਿਆਸਤ ਤਾਂ ਅੱਗੇ ਹੀ ਬਦਨਾਮ ਹੈ ਪਰ ਜੇਕਰ ਦਾਗ਼ੀ ਦਿਮਾਗ ਅਤੇ ਦਾਗ਼ੀ ਜ਼ੁਬਾਨ ਵਾਲੇ ਸ਼ਖ਼ਸ ਸਿਆਸਤ ਵਿੱਚ ਪੈਰ ਜਮਾ ਗਏ ਤਾਂ ਪੰਜਾਬ ਦੀ ਸਿਆਸਤ ਲਈ ਖ਼ਤਰਾ ਹੋਰ ਭਿਆਨਕ ਰੂਪ ਲੈ ਜਾਏਗਾ। 84 ਦੇ ਦੌਰ ਦੇ ਵਿੱਚ ਲਏ ਗਏ ਫੈਂਸਲੇ ਸ਼ਾਇਦ ਇਹ ਹੀ ਸੋਚ ਕੇ ਲਏ ਗਏ ਹੋਣਗੇ। ਸ਼ਾਇਦ ਉਹ ਫੈਂਸਲੇ ਸਹੀ ਸੀ। ਆਪਣੇ ਆਪ ਨੂੰ ਸਿਆਸਤ ਦਾ ਇੱਕ ਸੀਨਿਅਰ ਅਹੁੱਦੇਦਾਰ ਸਮਝਣ ਵਾਲਾ ਨੀਵੇਂ ਕਿਰਦਾਰ ਦਾ ਸ਼ਖ਼ਸ ਆਪਣੀ ਹੀ ਪਾਰਟੀ ਦੀ ਇੱਕ ਮਹਿਲਾ ਅਹੁੱਦੇਦਾਰ ਨੂੰ ਕੁੱ…… ਹ……. ਗਾਲਾਂ ਨਾਲ ਸ਼ਰੇਆਮ ਪਾਰਟੀ ਦਫ਼ਤਰ ਵਿੱਚ 10 ਹੋਰ ਪਾਰਟੀ ਦੇ ਮਰਦ ਅਹੁੱਦੇਦਾਰਾਂ ਦੇ ਸਾਹਮਣੇ ਸੰਭੋਧਿਤ ਕਰਦਾ ਹੈ। ਸਿਰਫ ਇਸ ਲਈ ਕਿ ਉਹ ਮਹਿਲਾ ਅਹੁੱਦੇਦਾਰ ਉਸ ਮਰਦ ਸੀਨੀਅਰ ਅਹੁੱਦੇਦਾਰ ਅੱਗੇ ਝੁੱਕਦੀ ਨਹੀਂ, ਉਸ ਅੱਗੇ ਦੱਬ ਕੇ ਨਹੀਂ ਰਹਿੰਦੀ। ਪਿੱਠ ਪਿੱਛੇ ਉਸ ਰੌਸ਼ਨ ਜੁਬਾਨ ਮਰਦ ਅਹੁੱਦੇਦਾਰ ਵੱਲੋਂ ਉਸ ਮਹਿਲਾ ਅਹੁੱਦੇਦਾਰ ਦੀ ਕਿਰਦਾਰਕੁਸ਼ੀ ਕਈ ਵਾਰ ਕੀਤੀ ਗਈ। ਉਸ ਮਹਿਲਾ ਅਹੁੱਦੇਦਾਰ ਦੇ ਸੋਸ਼ਲ ਅਕਾਉਂਟ ਨੂੰ ਵੱਖ-ਵੱਖ ਮਰਦਾਂ ਨੂੰ ਸ਼ੇਅਰ ਕਰਕੇ ਭੱਦੇ ਕਮੈਂਟ ਕਈ ਵਾਰ ਕੀਤੇ ਗਏ। ਜਦ ਕਿ ਉਸ ਰੌਸ਼ਨ ਜੁਬਾਨ ਮਰਦ ਅਹੁੱਦੇਦਾਰ ਦੇ ਕਿਰਦਾਰ ਦੀਆਂ ਧੱਜੀਆਂ ਖੁਦ ਉਸਦੇ ਪਰਿਵਾਰ ਵਿੱਚ ਹੀ ਉੱਡੀਆਂ ਹੋਈਆਂ ਹਨ। ਜਦੋਂ ਉਸ ਰੌਸ਼ਨ ਜੁਬਾਨ ਮਰਦ ਅਹੁੱਦੇਦਾਰ ਨੇ ਦੇਖਿਆ ਕਿ ਪਿੱਠ ਪਿੱਛੇ ਕਿਰਦਾਰਕੁਸ਼ੀ ਕਰਣ ਦਾ ਕੋਈ ਫ਼ਾਇਦਾ ਦਿੱਸ ਨਹੀਂ ਰਿਹਾ ਕਿਉਂਕਿ ਜਿੰਨਾਂ ਅੱਗੇ ਉਸ ਮਹਿਲਾ ਅਹੁੱਦੇਦਾਰ ਦੀ ਉਹ ਬੁਰਾਈ ਕਰਦਾ ਸੀ, ਉਹ ਮੈਂਬਰ ਰੌਸ਼ਨ ਜ਼ੁਬਾਨ ਮਰਦ ਦੇ ਭੱਦੇ ਕਮੈਂਟ ਸੁਣ ਕੇ ਅਤੇ ਹੱਸ ਕੇ ਗੱਲ ਟਾਲ ਦਿੰਦੇ ਸਨ ਅਤੇ ਨਾਲ ਹੀ ਉਸ ਮਹਿਲਾ ਅਹੁੱਦੇਦਾਰ ਨੂੰ ਦੱਸ ਵੀ ਦਿੰਦੇ ਸਨ ਕਿ ਇਹ ਰੌਸ਼ਨ ਜ਼ੁਬਾਨ ਮਰਦ ਆਪ ਜੀ ਬਾਰੇ ਇਹ ਸਭ ਬੋਲਦਾ ਫਿਰ ਰਿਹਾ ਹੈ। ਫਿਰ ਉਸ ਰੌਸ਼ਨ ਜ਼ੁਬਾਨ ਮਰਦ ਅਹੁੱਦੇਦਾਰ ਨੇ ਪੈਂਤਰਾ ਬਦਲਿਆ ਖੁਦ ਉਸ ਮਹਿਲਾ ਅਹੁੱਦੇਦਾਰ ਨੂੰ ਫੋਨ ਕਰਕੇ ਦੱਸਿਆ ਕਿ ਤੇਰੇ ਬਾਰੇ ਪਾਰਟੀ ਵਿੱਚ ਮਰਦ ਅਹੁੱਦੇਦਾਰਾਂ ਵਿੱਚ ਇਹ ਚਰਚਾ ਚੱਲ ਰਹੀ ਹੈ। ਪਰ ਉਸ ਰੌਸ਼ਨ ਜ਼ੁਬਾਨ ਮਰਦ ਅਹੁੱਦੇਦਾਰ ਨੂੰ ਇਹ ਨਹੀਂ ਪਤਾ ਸੀ ਕਿ ਉਹ ਮਹਿਲਾ ਅਹੁੱਦੇਦਾਰ ਸਿਰਫ ਕਾਲਜ ਯੂਨੀਵਰਸਿਟੀ ਦੀਆਂ ਡਿਗਰੀਆਂ ਨਹੀਂ ਲੈ ਕੇ ਬੈਠੀ ਬਲਕਿ ਜ਼ਿੰਦਗੀ ਦੀ ਹਕੀਕਤ ਦੇ ਕੌੜੇ ਸੱਚ ਦੀਆਂ ਡਿਗਰੀਆਂ ਵੀ ਸੰਭਾਲੀ ਬੈਠੀ ਹੈ। ਉਸ ਮਹਿਲਾ ਅਹੁੱਦੇਦਾਰ ਨੂੰ ਪਹਿਲੇ ਦਿਨ ਤੋਂ ਹੀ ਇਸ ਰੌਸ਼ਨ ਜੁਬਾਨ ਵਾਲੇ ਮਰਦ ਅਹੁੱਦੇਦਾਰ ਦੀ ਅਸਲੀਅਤ ਪਾਰਟੀ ਦੇ ਬਾਕੀ ਮੈਂਬਰ ਦੱਸਦੇ ਰਹਿੰਦੇ ਸਨ, ਜਿਸ ਕਰਕੇ ਉਹ ਮਹਿਲਾ ਅਹੁੱਦੇਦਾਰ ਇਸ ਰੌਸ਼ਨ ਜ਼ੁਬਾਨ ਮਰਦ ਤੋਂ ਦੂਰੀ ਬਣਾ ਕੇ ਰੱਖਦੀ ਸੀ। ਜਦ ਉਸ ਮਹਿਲਾ ਅਹੁੱਦੇਦਾਰ ਨੇ ਉਸ ਰੌਸ਼ਨ ਜ਼ੁਬਾਨ ਮਰਦ ਦੀ ਦੱਸੀ ਹਰ ਗੱਲ ਨੂੰ ਅਣਸੁਣਿਆ ਕਰ ਦਿੱਤਾ ਤਾਂ ਉਸ ਰੌਸ਼ਨ ਜ਼ੁਬਾਨ ਮਰਦ ਨੇ ਫਿਰ ਦੁਬਾਰਾ ਪੈਂਤਰਾ ਬਦਲ ਕੇ ਉਸ ਮਹਿਲਾ ਅਹੁੱਦੇਦਾਰ ਅੱਗੇ ਬਹੁਤ ਹੀ ਤਮੀਜ਼ ਨਾਲ ਪੇਸ਼ ਆਉਣਾ ਸ਼ੁਰੂ ਕਰ ਦਿੱਤਾ। ਪਰ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੁੰਦੀ ਇਹ ਸਿੱਧ ਹੋ ਚੁੱਕਾ ਹੈ। ਇਸ ਰੌਸ਼ਨ ਜ਼ੁਬਾਨ ਮਰਦ ਨੇ ਇਸ ਮਹਿਲਾ ਅਹੁੱਦੇਦਾਰ ਦੇ ਖਿਲਾਫ ਪਾਰਟੀ ਦੀਆਂ ਬਾਕੀ ਮਹਿਲਾ ਮੈਂਬਰਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉੱਚ ਅਹੁੱਦੇ ਦਾ ਲਾਲਚ ਮਿਲਿਆ ਹੋਵੇ ਤਾਂ ਔਰਤ ਹੀ ਔਰਤ ਦੀ ਦੁਸ਼ਮਣ ਬਨਣੀ ਸੁਭਾਵਿਕ ਹੈ। ਇਹ ਰੌਸ਼ਨ ਜ਼ੁਬਾਨ ਮਰਦ ਔਰਤਾਂ ਨੂੰ ਆਪਸ ਵਿੱਚ ਲੜਾ ਕੇ ਖੁਦ ਤਮਾਸ਼ਾ ਦੇਖਣਾ ਚਾਹੁੰਦਾ ਸੀ। ਪਰ ਉਹ ਮਹਿਲਾ ਅਹੁੱਦੇਦਾਰ ਇਸ ਰੌਸ਼ਨ ਜ਼ੁਬਾਨ ਮਰਦ ਦੀ ਅਤੇ ਬਾਕੀ ਦੀਆਂ ਮਹਿਲਾ ਮੈਂਬਰਾਂ ਦੀਆਂ ਚਲਾਕੀਆਂ ਬਾਖੂਬੀ ਸਮਝ ਰਹੀ ਸੀ, ਇਸ ਲਈ ਉਹ ਮਹਿਲਾ ਅਹੁੱਦੇਦਾਰ ਆਪਣੀ ਸਮਝ ਮੁਤਾਬਿਕ ਸਭ ਤੋਂ ਦੂਰੀ ਬਣਾ ਕੇ ਚੱਲ ਰਹੀ ਸੀ। ਜਦੋਂ ਰੌਸ਼ਨ ਜ਼ੁਬਾਨ ਮਰਦ ਦਾ ਔਰਤਾਂ ਨੂੰ ਆਪਸ ਵਿੱਚ ਲੜਾਉਣ ਦਾ ਪੈਂਤਰਾ ਵੀ ਕਾਮਯਾਬ ਨਾ ਹੋਇਆ ਤਾਂ ਰੌਸ਼ਨ ਜ਼ੁਬਾਨ ਮਰਦ ਨੇ ਮਹਿਲਾ ਵਿੰਗ ਦੀ ਪ੍ਰਧਾਨ ਨਾਲ ਮਿਲ ਕੇ ਇਸ ਮਹਿਲਾ ਅਹੁੱਦੇਦਾਰ ਨੂੰ ਪਾਰਟੀ ਵਿੱਚੋਂ ਨਿਸ਼ਕਾਸਿਤ ਕਰਨ ਦੀ ਯੋਜਨਾ ਬਣਾਈ। ਪਰ ਪਾਰਟੀ ਪ੍ਰਧਾਨ ਦੀ ਦਖਲਅੰਦਾਜ਼ੀ ਨਾਲ ਰੌਸ਼ਨ ਜ਼ੁਬਾਨ ਮਰਦ ਦਾ ਇਹ ਪੈਂਤਰਾ ਵੀ ਕਾਮਯਾਬ ਨਾ ਹੋ ਸਕਿਆ। ਪਾਰਟੀ ਪ੍ਰਧਾਨ ਵੱਲੋਂ ਉਸ ਮਹਿਲਾ ਅਹੁੱਦੇਦਾਰ ਦੇ ਕੰਮ ਦੀ ਤਾਰੀਫ ਕਰਨਾ ਉਸ ਰੌਸ਼ਨ ਜ਼ੁਬਾਨ ਮਰਦ ਨੂੰ ਆਪਣੀ ਸ਼ਿਖਸਤ ਵਾਂਗ ਮਹਿਸੂਸ ਹੋਇਆ। ਫਿਰ ਰੌਸ਼ਨ ਜ਼ੁਬਾਨ ਮਰਦ ਨੂੰ ਮੈਦਾਨ ਵਿੱਚ ਉਤਰ ਕੇ ਵਾਰ ਕਰਨਾ ਹੀ ਪਿਆ। ਜਿਸ ਨਾਲ ਇਸ ਰੌਸ਼ਨ ਜ਼ੁਬਾਨ ਮਰਦ ਦੀ ਅਸਲਿਅਤ ਸਭ ਦੇ ਸਾਹਮਣੇ ਉਜਾਗਰ ਹੋਈ। ਪਾਰਟੀ ਦਫਤਰ ਵਿੱਚ ਵੜਦਿਆਂ ਹੀ ਇਹ ਰੌਸ਼ਨ ਜ਼ੁਬਾਨ ਮਰਦ ਉਸ ਮਹਿਲਾ ਅਹੁੱਦੇਦਾਰ ਨੂੰ ਪਾਰਟੀ ਦੇ ਦਫਤਰ ਵਿੱਚੋਂ ਬਹੁਤ ਹੀ ਬਦਤਮੀਜ਼ੀ ਨਾਲ ਬਾਹਰ ਜਾਣ ਲਈ ਕਹਿੰਦਾ ਹੈ। ਜਦ ਕਿ ਮਹਿਲਾ ਅਹੁੱਦੇਦਾਰ ਇਸ ਰੌਸ਼ਨ ਜ਼ੁਬਾਨ ਮਰਦ ਦੇ ਸਤਿਕਾਰ ਵਿੱਚ ਖੜੀ ਹੋਈ ਸੀ। ਇਸ ਰੌਸ਼ਨ ਜ਼ੁਬਾਨ ਮਰਦ ਨੇ ਬਹੁਤ ਹੀ ਬਦਤਮਿਜ਼ੀ ਨਾਲ ਇਹ ਕਹਿ ਕੇ ਉਸ ਮਹਿਲਾ ਔਰਤ ਨੂੰ ਦਫਤਰ ਵਿੱਚੋਂ ਬਾਹਰ ਜਾਣ ਲਈ ਕਿਹਾ ਕਿ ਇਹ ਦਫਤਰ ਔਰਤਾਂ ਲਈ ਨਹੀਂ ਬਣਾਇਆ ਗਿਆ। ਉਸ ਸਮੇਂ ਉਸ ਦਫਤਰ ਵਿੱਚ 10 ਹੋਰ ਮਰਦ ਮੈਂਬਰ ਸਨ ਜੋ ਚੁੱਪਚਾਪ ਇਹ ਸਭ ਦੇਖ ਰਹੇ ਸਨ। ਉਹ ਮਹਿਲਾ ਅਹੁੱਦੇਦਾਰ ਬਿਨਾਂ ਕੁਝ ਕਹੇ ਚੁੱਪਚਾਪ ਉਸ ਦਫਤਰ ਤੋਂ ਬਾਹਰ ਜਾ ਕੇ ਬੈਠ ਗਈ। ਰੌਸ਼ਨ ਜ਼ੁਬਾਨ ਮਰਦ ਨੇ ਆਪਣਾ ਇੱਕ ਚਮਚਾ ਉਸ ਮਹਿਲਾ ਅਹੁੱਦੇਦਾਰ ਕੋਲ ਨਜ਼ਰ ਰੱਖਣ ਲਈ ਭੇਜ ਦਿੱਤਾ ਅਤੇ ਖੁਦ ਦਫਤਰ ਵਿੱਚ ਬੈਠ ਕੇ ਉਸ ਮਹਿਲਾ ਅਹੁੱਦੇਦਾਰ ਦੇ ਸੋਸ਼ਲ ਅਕਾਉਂਟ ਦੀਆਂ ਤਸਵੀਰਾਂ ਬਾਕੀ ਦੇ ਮਰਦ ਮੈਂਬਰਾਂ ਨੂੰ ਦਿਖਾ ਕੇ ਭੱਦੇ-ਭੱਦੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਨੈਟਵਰਕ ਦੇ ਜ਼ਮਾਨੇ ਵਿੱਚ ਇਹ ਹਰਕਤ ਨਾਲ ਦੀ ਨਾਲ ਉਸ ਮਹਿਲਾ ਅਹੁੱਦੇਦਾਰ ਨੂੰ ਦਫਤਰ ਵਿੱਚ ਮੌਜੂਦ ਮਰਦ ਦੱਸ ਰਹੇ ਸਨ। ਇਹ ਰੌਸ਼ਨ ਜ਼ੁਬਾਨ ਮਰਦ ਆਪਣਾ ਰੌਸ਼ਨ ਦਿਮਾਗ ਵਰਤ ਕੇ ਕੁਝ ਸਮੇਂ ਬਾਅਦ ਦਫਤਰ ਵਿੱਚੋਂ ਚਲਾ ਗਿਆ। ਇਸ ਰੌਸ਼ਨ ਜ਼ੁਬਾਨ ਮਰਦ ਦੇ ਜਾਣ ਤੋਂ ਬਾਅਦ ਦਫਤਰ ਵਿੱਚ ਮੌਜੂਦ ਸਭ ਮਰਦਾਂ ਨੇ ਉਸ ਮਹਿਲਾ ਅਹੁੱਦੇਦਾਰ ਨਾਲ ਕੀਤੇ ਇਸ ਰੌਸ਼ਨ ਜ਼ੁਬਾਨ ਮਰਦ ਵੱਲੋਂ ਮਾੜੇ ਵਿਹਾਰ ਦੀ ਨਿੰਦਾ ਕੀਤੀ ਅਤੇ ਉਸ ਮਹਿਲਾ ਅਹੁੱਦੇਦਾਰ ਨੂੰ ਪੂਰੀ ਇੱਜ਼ਤ ਨਾਲ ਦੁਬਾਰਾ ਦਫਤਰ ਵਿੱਚ ਬਿਠਾਇਆ। ਹੌਲੀ-ਹੌਲੀ ਦਫਤਰ ਦਾ ਮਾਹੌਲ ਪਾਰਟੀ ਦੇ ਕੰਮ-ਕਾਜ ਵੱਲ ਹੋ ਗਿਆ। ਤਕਰੀਬਨ 2 ਘੰਟੇ ਬਾਅਦ ਦਫਤਰ ਵਿੱਚ ਮੌਜੂਦ ਸਾਰੇ ਮੈਂਬਰ ਦੁਪਹਿਰ ਦੇ ਖਾਣੇ ਲਈ ਟੇਬਲ 'ਤੇ ਪਹੁੰਚੇ। ਸਾਰੇ ਮੈਂਬਰਾਂ ਸਾਹਮਣੇ ਖਾਣੇ ਦੀ ਥਾਲੀ ਸਜੀ ਪਈ ਸੀ। ਮਹਿਲਾ ਅਹੁੱਦੇਦਾਰ ਖਾਣਾ ਖਾਣ ਲੱਗੀ ਤਾਂ ਉਸ ਦੇ ਪਿੱਛੇ ਖੜੇ ਰੌਸ਼ਨ ਜ਼ੁਬਾਨ ਮਰਦ ਦੀ ਅਵਾਜ਼ ਆਈ,
"ਇਸ ਜਨਾਨੀ ਨੂੰ ਕਹੋ ਕਿ ਮੇਰੇ ਨਾਲ ਸਿੱਧੇ ਤੌਰ 'ਤੇ ਗੱਲ ਕਰੇ। ਮੇਰੇ ਪਿੱਠ ਪਿੱਛੇ ਗੱਲ ਕਰਨ ਦੀ ਲੋੜ ਨਹੀਂ।"
ਉਸ ਮਹਿਲਾ ਅਹੁੱਦੇਦਾਰ ਨੇ ਬਿਨਾਂ ਉਸ ਵੱਲ ਦੇਖੇ ਜਵਾਬ ਦਿੱਤਾ-
"ਪਿੱਠ ਪਿੱਛੇ ਕੌਣ ਗੱਲਾਂ ਕਰਦਾ ਸਭ ਨੂੰ ਪਤਾ ਹੈ, ਮੈਂ ਤੁਹਾਡੇ ਨਾਲ ਖਾਣਾ ਖਾ ਕੇ ਗੱਲ ਕਰਾਂਗੀ।"
ਰੌਸ਼ਨ ਜ਼ੁਬਾਨ ਮਰਦ ਉਸ ਮਹਿਲਾ ਅਹੁੱਦੇਦਾਰ ਦੇ ਸਾਹਮਣੇ ਆ ਕੇ ਬੋਲਿਆ- "ਤੇਰੀ ਔਕਾਤ ਹੈ ਕਿ ਤੂੰ ਮੇਰੇ ਸਾਹਮਣੇ ਖੜ ਕੇ ਗੱਲ ਕਰੇਂ।"
ਮਹਿਲਾ ਅਹੁੱਦੇਦਾਰ ਇਸ ਵਾਰ ਤਲਖ ਲਿਹਾਜ ਵਿੱਚ ਰੌਸ਼ਨ ਜ਼ੁਬਾਨ ਮਰਦ ਨੂੰ ਘੂਰ ਕੇ ਬੋਲੀ- "ਸਰ ਲਿਮਿਟ ਵਿੱਚ ਰਹਿ ਕੇ ਗੱਲ ਕਰੋ ਤੁਸੀਂ"
ਰੌਸ਼ਨ ਜ਼ੁਬਾਨ ਮਰਦ ਆਪਣੀ ਔਕਾਤ ਦਿਖਾਉਂਦਾ ਹੋਇਆ ਗਾਲਾਂ ਕੱਢਣ ਲੱਗ ਪਿਆ- "ਕੁੱ......, ਹਰਾ..... ਤੂੰ ਮੈਨੂੰ ਮੇਰੀ ਲਿਮਟ ਦੱਸੇਂਗੀ।"
ਉਸ ਮਹਿਲਾ ਅਹੁੱਦੇਦਾਰ ਦਾ ਖਾਣਾ ਉੱਥੇ ਹੀ ਛੁੱਟ ਗਿਆ ਅਤੇ ਆਪਣੀ ਅਣਖ ਨੂੰ ਮੁੱਖ ਰੱਖਦਿਆਂ ਉਸ ਮਹਿਲਾ ਅਹੁੱਦੇਦਾਰ ਨੂੰ ਇਸ ਬੋਲ ਕਬੋਲ ਦੇ ਜੰਗ ਮੈਦਾਨ ਵਿੱਚ ਉਤਰਨਾ ਪਿਆ। ਫਿਰ ਜਿਸ ਤਰਾਂ ਰੌਸ਼ਨ ਜ਼ੁਬਾਨ ਮਰਦ ਨੇ ਖੂਹ ਵਿੱਚ ਅਵਾਜ਼ ਦਿੱਤੀ ਮਹਿਲਾ ਅਹੁੱਦੇਦਾਰ ਨੇ ਸੂਦ ਸਮੇਤ ਉਸੇ ਹੀ ਭਾਸ਼ਾ ਵਿੱਚ ਜਵਾਬ ਦਿੱਤਾ। ਜਦੋਂ ਮੌਜੂਦ ਕੁਝ ਮਰਦ ਅਹੁੱਦੇਦਾਰਾਂ ਨੇ ਮਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੇਸ਼ਰਮ ਰੌਸ਼ਨ ਜ਼ੁਬਾਨ ਮਰਦ ਅਰਾਮ ਨਾਲ ਬੈਠ ਕੇ ਥਾਲੀ ਵਿੱਚ ਖਾਣਾ ਖਾਣ ਲੱਗ ਪਿਆ। ਰੌਸ਼ਨ ਜ਼ੁਬਾਨ ਮਰਦ ਬਾਰ-ਬਾਰ ਇਹ ਦੋਹਰਾ ਰਿਹਾ ਸੀ ਕਿ, "ਮਹਿਲਾ ਅਹੁੱਦੇਦਾਰ ਪਾਰਟੀ ਦਾ ਕੰਮ ਮੇਰੀ ਮਰਜ਼ੀ ਤੋਂ ਬਿਨਾਂ ਪੁੱਛੇ ਕਿਵੇਂ ਕਰ ਸਕਦੀ ਹੈ?" ਰੌਸ਼ਨ ਜ਼ੁਬਾਨ ਮਰਦ ਖਾਣਾ ਖਾ ਕੇ ਅਤੇ ਮਹਿਲਾ ਅਹੁੱਦੇਦਾਰ ਨੂੰ ਗਾਲਾਂ ਕੱਢ ਕੇ ਉੱਥੋਂ ਚਲਾ ਗਿਆ। ਪਾਰਟੀ ਦਫਤਰ ਵਿੱਚ ਮਹਿਲਾ ਅਹੁੱਦੇਦਾਰ ਨਾਲ ਹੋਈ ਇਸ ਬਦਸਲੂਕੀ ਲਈ ਮੌਜੂਦ ਸਭ ਮਰਦ ਮੈਂਬਰਾਂ ਨੇ ਪੁਰਜ਼ੋਰ ਨਖੇਧੀ ਕੀਤੀ ਅਤੇ ਇਸ ਰੌਸ਼ਨ ਜ਼ੁਬਾਨ ਮਰਦ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਦੇਖਦੇ-ਦੇਖਦੇ ਪਾਰਟੀ ਦੇ ਸਾਰੇ ਸਿਨਿਅਰ ਲੀਡਰਾਂ ਤੱਕ ਇਸ ਘਟਨਾ ਦੀ ਖਬਰ ਪਹੁੰਚ ਗਈ। ਮਹੌਲ ਸ਼ਾਂਤ ਹੋ ਗਿਆ। ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਦਾ ਉਸ ਮਹਿਲਾ ਅਹੁੱਦੇਦਾਰ ਨੂੰ ਫੋਨ ਆਇਆ ਇਹ ਦੱਸਣ ਲਈ ਕਿ ਉਸਨੂੰ ਪਤਾ ਲੱਗਾ ਕਿ ਦਫਤਰ ਵਿੱਚ ਕੋਈ ਘਟਨਾ ਘਟੀ ਹੈ। ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਸਟੇਜਾਂ ਉੱਤੇ ਗਰਜ-ਗਰਜ ਕੇ ਆਪਣੇ ਭਾਸ਼ਨਾ ਰਾਹੀਂ ਜਨਤਾ ਸਾਹਮਣੇ ਖੁਦ ਨੂੰ ਹਮੇਸ਼ਾਂ ਇੱਕ ਮਜਬੂਤ ਔਰਤ ਵਜੋਂ ਪੇਸ਼ ਕਰਦੀ ਹੈ, ਪਰ ਉਹ ਕਿੰਨੀ ਕਮਜ਼ੋਰ ਹੈ ਉਹ ਉਸਨੇ ਖੁਦ ਸਾਬਤ ਕਰ ਦਿੱਤਾ ਜਦੋਂ ਉਹ ਆਪਣੇ ਮਹਿਲਾ ਵਿੰਗ ਦੀ ਮੈਂਬਰ ਦੇ ਹੱਕ ਵਿੱਚ ਨਾ ਖੜ ਸਕੀ ਅਤੇ ਪਾਰਟੀ ਦਫਤਰ ਵਿੱਚ ਹੋਏ ਇਸ ਘਟਨਾਕ੍ਰਮ ਲਈ ਦੋਸ਼ੀ ਖਿਲਾਫ ਕੋਈ ਵੀ ਕਾਰਵਾਈ ਨਾ ਕਰ ਸਕੀ। ਇਸ ਘਟਨਾ ਕ੍ਰਮ ਨੂੰ ਲੈ ਕੇ ਪਾਰਟੀ ਵਿੱਚ ਉਥਲ-ਪੁਥਲ ਮੱਚ ਗਈ। ਫਿਰ ਸ਼ਤਰੰਜ ਦੀ ਬਿਸਾਤ ਬਿਛੀ। ਸਤਰੰਜ ਦੇ ਸਭ ਕਿਰਦਾਰ ਹਰਕਤ ਵਿੱਚ ਆਏ। ਕੁਝ ਕਿਰਦਾਰ ਮਹਿਲਾ ਅਹੁੱਦੇਦਾਰ ਦੇ ਹੱਕ ਵਿੱਚ ਨਿੱਤਰੇ ਕੁਝ ਕੁ ਰੌਸ਼ਨ ਜ਼ੁਬਾਨ ਮਰਦ ਦੇ ਹੱਕ ਵਿੱਚ। ਸ਼ਤਰੰਜ ਦੀ ਬਿਸਾਤ ਦੇ ਕੁਝ ਸਿਪਾਹੀਆਂ ਨੇ ਮਹਿਲਾ ਅਹੁੱਦੇਦਾਰ ਨੂੰ ਫੋਨ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ। ਸ਼ਤਰੰਜ ਦੀ ਬਿਸਾਤ ਦੇ ਵਜੀਰ ਰੌਸ਼ਨ ਜ਼ੁਬਾਨ ਮਰਦ ਨੂੰ ਨਿਸ਼ਾਨਾ ਬਨਾਉਣ ਲਈ ਮਹਿਲਾ ਅਹੁੱਦੇਦਾਰ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਰੌਸ਼ਨ ਜ਼ੁਬਾਨ ਮਰਦ ਉੱਤੇ ਵਾਰ ਕਰਨਾ ਚਾਹੁੰਦੇ ਸਨ ਪਰ ਮਹਿਲਾ ਅਹੁੱਦੇਦਾਰ ਨੇ ਵਜੀਰਾਂ ਨੂੰ ਆਪਣਾ ਮੋਢਾ ਵਰਤਣ ਨਹੀਂ ਦਿੱਤਾ। ਘੋੜੇ ਨੇ ਆਪਣੇ ਢਾਈ ਕਦਮ ਚੱਲ ਕੇ ਮਹਿਲਾ ਅਹੁੱਦੇਦਾਰ ਨੂੰ ਸ਼ਰੇਆਮ ਆਪਣਾ ਸਮਰਥਣ ਦਿੱਤਾ। ਹਾਥੀਆਂ ਨੇ ਮਹਿਲਾ ਅਹੁੱਦੇਦਾਰ ਨੂੰ ਆਸ਼ਵਾਸਨ ਦਿੱਤਾ ਕਿ ਉਹ ਰੌਸ਼ਨ ਜ਼ੁਬਾਨ ਮਰਦ ਦੇ ਖਿਲਾਫ ਆਪਣੀ ਲੰਬੀ ਮਾਰ ਲਈ ਰਾਣੀ ਅਤੇ ਰਾਜੇ ਦੇ ਫੈਂਸਲੇ ਦੀ ਉਡੀਕ ਕਰਨਗੇ। ਰਾਜੇ ਨੇ ਚਾਰੋ ਦਿਸ਼ਾ ਵਿੱਚ ਇੱਕ-ਇੱਕ ਕਦਮ ਉੱਪਰ ਮਹਿਲਾ ਅਹੁੱਦੇਦਾਰ ਨਾਲ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸ਼ਤਰੰਜ ਦੀ ਬਿਸਾਤ ਦੇ ਆਖਰੀ ਕਿਰਦਾਰ ਰਾਣੀ ਉੱਪਰ ਸਭ ਦੀਆਂ ਨਜ਼ਰਾਂ ਟਿੱਕੀਆਂ, ਪਰ ਪਾਰਟੀ ਦੇ ਦਫਤਰ ਵਿੱਚ ਹੋਏ ਇਸ ਘਟਨਾ ਦੇ ਪ੍ਰਤਿ ਰਾਣੀ ਵੱਲੋਂ ਕੋਈ ਪ੍ਰਤਿਕਰਮ ਨਹੀਂ ਆਇਆ। ਸਭ ਹੈਰਾਨ! ਘੋਖ ਹੋਣੀ ਲਾਜ਼ਮੀ ਸੀ। ਨਤੀਜਾ ਨਿਕਲ ਕੇ ਇਹ ਆਇਆ ਕਿ ਰੌਸ਼ਨ ਜ਼ੁਬਾਨ ਮਰਦ ਸ਼ਤਰੰਜ ਦੀ ਬਿਸਾਤ ਦੇ ਆਖਰੀ ਕਿਰਦਾਰ ਰਾਣੀ ਦਾ ਪਾਲਤੂ ਹੈ। ਰਾਣੀ ਹਮੇਸ਼ਾਂ ਅਤੇ ਹਰ ਵਾਰ ਆਪਣੇ ਇਸ ਪਾਲਤੂ ਰੌਸ਼ਨ ਜ਼ੁਬਾਨ ਮਰਦ ਨੂੰ ਚੁੱਪਚਾਪ ਵਰਤਦੀ ਹੈ ਹਰ ਉਸ ਖਿਲਾਫ ਜੋ ਰਾਜਾ ਦਾ ਪਸੰਦੀਦਾ ਹੈ। ਰਾਣੀ ਨੂੰ ਰਾਜ-ਪਾਟ ਦੀ ਭੁੱਖ ਇਸ ਕਦਰ ਹੈ ਕਿ ਉਹ ਆਪਣੇ ਪਾਲਤੂ ਰਾਹੀਂ ਜਲਦ ਤੋਂ ਜਲਦ ਰਾਜ ਸਿੰਘਾਸਨ ਤੇ ਬੈਠਣਾ ਚਾਹੁੰਦੀ ਹੈ। ਇਸ ਲਈ ਉਹ ਆਪਣੇ ਪਾਲਤੂਆਂ ਰਾਹੀਂ ਰਾਜਾ ਦੇ ਖਿਲਾਫ ਬਗਾਵਤ ਦੇ ਬੀਜ ਬੋਆ ਰਹੀ ਹੈ। ਰਾਣੀ ਦੇ ਦਿਮਾਗ ਵਿੱਚ ਸ਼ਾਇਦ ਇਹ ਗੱਲ ਨਹੀਂ ਆ ਰਹੀ ਕਿ ਪਾਲਤੂ ਨੂੰ ਜਦੋਂ ਹਲਕ ਪੈ ਜਾਵੇ ਤਾਂ ਉਹ ਆਪਣੇ ਮਾਲਕ ਨੂੰ ਵੀ ਆਪਣੇ ਹਲਕ ਦਾ ਸ਼ਿਕਾਰ ਬਨਾਉਣ ਤੋਂ ਗੁਰੇਜ਼ ਨਹੀਂ ਕਰਦਾ। ਪਰ ਰਾਣੀ ਦੀ ਖਿਲਾਫਤ ਦਬੀ ਜ਼ੁਬਾਨ ਵਿੱਚ ਵਜ਼ੀਰ, ਹਾਥੀ, ਘੋੜੇ ਅਤੇ ਸਿਪਾਹੀ ਕਰ ਰਹੇ ਹਨ। ਰਾਣੀ ਦੀਆਂ ਅਤੇ ਉਸਦੇ ਪਾਲਤੂਆਂ ਦੀਆਂ ਚਾਲਾਂ ਦਾ ਸ਼ਿਕਾਰ ਕੌਣ-ਕੌਣ ਅਤੇ ਕਿਸ ਤਰਾਂ ਬਣ ਰਿਹਾ ਹੈ ਇਹ ਸ਼ਤਰੰਜ ਦੀ ਬਿਸਾਤ ਦੇ ਹਰ ਕਿਰਦਾਰ ਨੂੰ ਬਾਖੂਬੀ ਸਮਝ ਆ ਰਿਹਾ ਹੈ। ਇੰਜ ਕਹਿ ਲਉ ਜਵਾਲਾਮੁਖੀ ਭੱਖ ਰਹੀ ਹੈ ਅਤੇ ਜਦੋਂ ਵੀ ਇਹ ਜਵਾਲਾਮੁਖੀ ਫਟੀ ਸਭ ਕੁਝ ਰਾਖ ਕਰ ਦੇਵੇਗੀ। ਰਾਣੀ ਵੱਲੋਂ ਅਤੇ ਉਸਦੇ ਪਾਲਤੂ ਵੀ ਇਸ ਜਵਾਲਾਮੁਖੀ ਦੀ ਲਪੇਟ ਵਿੱਚ ਜਰੂਰ ਆਉਣਗੇ। ਫਿਰ ਵਿਛੇਗੀ ਸਿਆਸਤ ਦੀ ਬਿਸਾਤ ਜਿਸ ਉੱਤੇ ਕਾਬਜ ਹੋਵੇਗਾ ਰਾਜਕੁਮਾਰ। ਸ਼ਤਰੰਜ ਵਿੱਚ ਬੇਸ਼ੱਕ ਰਾਜਕੁਮਾਰ ਦਾ ਕਿਰਦਾਰ ਨਹੀਂ ਹੁੰਦਾ ਪਰ ਰਾਣੀ ਅਤੇ ਉਸਦੇ ਪਾਲਤੂ ਭੁੱਲ ਗਏ ਹਨ ਕਿ ਰਾਣੀ ਕਦੇ ਵੀ ਰਾਜਾ ਨਹੀਂ ਬਣ ਸਕਦੀ। ਰਾਜਾ ਹਮੇਸ਼ਾਂ ਹੀ ਰਿਆਸਤ ਦਾ ਰਾਜਕੁਮਾਰ ਹੀ ਬਣਦਾ ਹੈ। ਰਾਜਕੁਮਾਰ ਸ਼ਤਰੰਜ ਦੀ ਬਿਸਾਤ ਦੇ ਹਰ ਕਿਰਦਾਰ ਤੋਂ ਭਲੀਭਾਂਤ ਵਾਕਿਫ ਇਸ ਸਮੇਂ ਇੱਕ ਪਾਸੇ ਬੈਠ ਕੇ ਆਪਣੇ ਰਾਜ ਤਿਲਕ ਹੋਣ ਦੀ ਉਡੀਕ ਕਰ ਰਿਹਾ ਹੈ। ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਸਿਆਸਤ ਦੀਆਂ ਸਟੇਜਾਂ ਉੱਤੇ ਔਰਤਾਂ ਦੇ ਮਾਨ ਸਨਮਾਨ ਦੀਆਂ ਗੱਲਾਂ ਕਰਨ ਵਾਲੇ ਲੀਡਰ, ਔਰਤਾਂ ਨੂੰ ਆਪਣੀਆਂ ਸਟੇਜਾਂ ਤੋਂ ਸਨਮਾਨਿਤ ਕਰਨ ਵਾਲੇ ਲੀਡਰ ਆਪਣੀ ਹੀ ਪਾਰਟੀ ਦੀ ਮਹਿਲਾ ਅਹੁੱਦੇਦਾਰ ਨੂੰ ਗਾਲਾਂ ਕੱਢੇ ਜਾਣ ਤੇ ਚੁੱਪ ਕਿਉਂ ਹਨ? ਦੋਸ਼ੀ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ? ਕਿ ਹੁਣ ਅਖੌਤੀ ਪੰਥਕ ਲੀਡਰਾਂ ਦੀਆਂ ਰੌਸ਼ਨ ਜ਼ੁਬਾਨਾਂ ਸਿਆਸਤ ਨੂੰ ਵਰਤ ਰਹੇ ਹਨ ਔਰਤਾਂ ਦੀ ਕਿਰਦਾਰਕੁਸ਼ੀ ਕਰਣ ਲਈ ਅਤੇ ਗਾਲਾਂ ਕੱਢਣ ਲਈ? ਅਖੌਤੀ ਰੌਸ਼ਨ ਦਿਮਾਗ ਲੀਡਰਾਂ ਦਾ ਖਾਤਮਾ ਕਰਨਾ ਇੱਕ ਸਹੀ ਫੈਂਸਲਾ ਸੀ ਅਤੇ ਰੌਸ਼ਨ ਜ਼ੁਬਾਨ ਲੀਡਰਾਂ ਦਾ ਸਫਾਇਆ ਕਰਨਾ ਵੀ ਅੱਜ ਦੇ ਸਮੇਂ ਦੀ ਮੰਗ ਹੈ। ਸਾਰਾ ਮੁੱਦਾ ਇਹ ਕਹਾਣੀ ਲਿਖਣ ਤੱਕ ਪਾਰਟੀ ਵਿੱਚ ਵਿਚਾਰਅਧੀਨ ਹੈ। ਕਿਸੇ ਵੀ ਤਰਾਂ ਦਾ ਕੋਈ ਫੈਂਸਲਾ ਪਾਰਟੀ ਵੱਲੋਂ ਨਹੀਂ ਲਿਆ ਗਿਆ। ਜਿਸ ਨਾਲ ਪਾਰਟੀ ਵਿੱਚ ਖੁਸਰ-ਫੁਸਰ ਚੱਲ ਰਹੀ ਹੈ। ਪਾਰਟੀ ਦੀ ਪਿਛਲੇ ਸਾਲਾਂ ਵਿੱਚ ਛਵੀ ਕਿਵੇਂ ਦੀ ਰਹੀ ਅਤੇ ਆਉਣ ਵਾਲੇ ਸਾਲਾਂ ਵਿੱਚ ਕਿਵੇਂ ਦੀ ਹੋਵੇਗੀ ਪਾਰਟੀ ਵੱਲੋਂ ਲਏ ਗਏ ਫੈਂਸਲਿਆਂ ਉੱਪਰ ਹੀ ਨਿਰਭਰ ਸੀ ਅਤੇ ਅੱਗੇ ਵੀ ਨਿਰਭਰ ਹੋਵੇਗੀ।
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ ਅਤੇ ਪ੍ਰਧਾਨ
ਪੀਂਘਾਂ ਸੋਚ ਦੀਆਂ ਸਾਹਿਤ ਮੰਚ
+91-9888697078
ਸ਼ਹੀਦ ਭਾਈ ਬਲਦੇਵ ਸਿੰਘ ਦੇਬਾ (ਧੂਰਕੋਟ ਕਲਾ...
Published on: April 21, 2025ਸ਼ਹੀਦ ਭਾਈ ਬਲਦੇਵ ਸਿੰਘ ਦੇਬਾ (ਧੂਰਕੋਟ ਕਲਾਂ )
ਅਸੀਂ ਤਾਂ ਤੋੜ ਨਿਭਾ ਗਏ, ਅੱਗੋਂ ਤੁਸੀਂ ਨਿਭਾਉਣੀ ਐ।
ਦੇ ਗਏ ਸ਼ਹੀਦ ਸੁਨੇਹਾ, ਗਲੋਂ ਗੁਲਾਮੀ ਲਾਹੁਣੀ ਐ।
ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਭਿਆਨਕ ਹਮਲੇ ਤੋਂ ਬਾਅਦ ਸਿੱਖ ਕੌਮ ਦੇ ਅਣਖੀ ਸੂਰਮਿਆਂ ਨੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਿਧਾਂਤ ਅਨੁਸਾਰ ਹੱਥਾਂ 'ਚ ਸ਼ਸਤਰ ਚੁੱਕ ਲਏ ਤੇ ਹਿੰਦੁਸਤਾਨ ਦੀਆਂ ਫੋਰਸਾਂ ਦੇ ਨੱਕ 'ਚ ਦਮ ਕਰ ਦਿੱਤਾ।
ਹਿੰਦੁਸਤਾਨ ਦੇ ਹਿੰਦੂਤਵੀ ਹੁਕਮਰਾਨਾਂ ਨੇ ਸਮਝਿਆ ਸੀ ਕਿ ਘਲੂਘਾਰੇ ਤੋਂ ਬਾਅਦ ਸਿੱਖ ਸਾਡੇ ਗ਼ੁਲਾਮ ਬਣ ਜਾਣਗੇ ਤੇ ਕਦੇ ਵੀ ਬਾਗੀ ਸੁਰ ਅਪਨਾਉਣ ਦੀ ਜੁਰਅਤ ਨਹੀਂ ਕਰਨਗੇ।
ਪਰ ਗੁਰਾਂ ਦੇ ਸੱਚੇ ਪੈਰੋਕਾਰ ਬਣ ਕੇ ਖਾਲਿਸਤਾਨੀ ਜੁਝਾਰੂਆਂ ਨੇ ਸਿਰ-ਧੜ ਦੀ ਬਾਜੀ ਲਾ ਕੇ ਦੇਸ ਪੰਜਾਬ ਦੀ ਪਵਿੱਤਰ ਧਰਤੀ 'ਤੇ ਖਾਲਸਾਈ ਪ੍ਰਭੂਸਤਾ ਦਾ ਝੰਡਾ ਬੁਲੰਦ ਕਰ ਦਿੱਤਾ ਤੇ ਕੰਮ ਦੇ ਦੁਸ਼ਮਣਾਂ ਦਾ ਸਫਾਇਆ ਕਰਕੇ ਸੁਨਹਿਰੀ ਸਿੱਖ ਇਤਿਹਾਸ ਸਿਰਜ ਦਿੱਤਾ।
ਇਹ ਉਹ ਵੇਲਾ ਸੀ ਜਦੋਂ ਪੰਜਾਬ ਦਾ ਇੱਕ- ਇੱਕ ਘਰ ਅਨੰਦਗੜ੍ਹ ਦਾ ਕਿਲਾ ਅਤੇ ਚਮਕੌਰ ਦੀ ਗੜ੍ਹੀ ਬਣ ਗਿਆ ਸੀ।
ਮਾਲਵੇ ਦੀ ਧਰਤੀ 'ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਬੁਧਸਿੰਘ ਵਾਲ਼ਾ ਦੀ ਕਮਾਂਡ ਹੇਠ ਖ਼ਾਲਿਸਤਾਨ ਦੇ ਸੰਘਰਸ਼ 'ਚ ਸਿੱਖ ਕੌਮ ਦੇ ਸੂਰਬੀਰ ਜੁਝਾਰ ਭਾਈ ਬਲਦੇਵ ਸਿੰਘ ਦੇਬਾ ਨੇ ਅਦੁੱਤੀ ਸੇਵਾ ਨਿਭਾਈ ਤੇ ਓਹਨਾਂ ਦੇ ਪਰਿਵਾਰ ਉੱਤੇ ਵੀ ਸਰਕਾਰੀ ਤਸ਼ੱਦਦ ਦੀ ਹਨ੍ਹੇਰੀ ਝੁੱਲੀ ਪਰ ਅਫਸੋਸ ਹੈ ਕਿ ਅੱਜ ਦੀ ਪੀੜ੍ਹੀ ਇਹਨਾਂ ਸ਼ਹੀਦਾਂ ਬਾਰੇ ਅਵੇਸਲੀ ਹੋਈ ਹੈ।
ਆਓ ਖਾਲਸਾ ਜੀ, ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਪਾਂ ਸ਼ਹੀਦ ਭਾਈ ਬਲਦੇਵ ਸਿੰਘ ਦੇਖਾ ਦੇ ਪਰਿਵਾਰਕ ਜੀਵਨ, ਸੰਘਰਸ਼ ਪ੍ਰਤੀ ਸੇਵਾਵਾਂ ਅਤੇ ਸ਼ਹਾਦਤ ਦੇ ਸਫਰ ਨੂੰ ਜਾਣੀਏ।
*ਜਨਮ, ਮਾਤਾ-ਪਿਤਾ, ਪੜ੍ਹਾਈ*
ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਦਾ ਜਨਮ 2 ਮਾਰਚ 1965 ਨੂੰ ਮਾਤਾ ਸੁਰਜੀਤ ਕੌਰ ਦੀ ਕੁੱਖ ਤੋਂ ਅਤੇ ਪਿਤਾ ਜਥੇਦਾਰ ਸ. ਕਪੂਰ ਸਿੰਘ ਦੇ ਗ੍ਰਹਿ ਵਿਖੇ ਪਿੰਡ ਧੂੜਕੋਟ ਕਲਾਂ, ਅਜੋਕਾ ਜ਼ਿਲ੍ਹਾ ਮੋਗਾ 'ਚ ਹੋਇਆ।
ਬਚਪਨ 'ਚ ਹੀ ਭਾਈ ਬਲਦੇਵ ਸਿੰਘ ਬਹੁਤ ਬਹਾਦਰ ਅਤੇ ਫੁਰਤੀਲਾ ਸੀ ਤੇ ਘਰਦਿਆਂ ਨੇ ਬਹੁਤ ਲਾਡ-ਪਿਆਰ ਨਾਲ ਆਪਣੇ ਪੁੱਤ ਨੂੰ ਪਾਲਿਆ।
ਛੇ ਭੈਣ-ਭਰਾਵਾਂ 'ਚੋਂ ਭਾਈ ਬਲਦੇਵ ਸਿੰਘ ਪੰਜਵੇਂ ਨੰਬਰ 'ਤੇ ਸਨ ਤੇ ਉਹਨਾਂ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਅੱਠ ਕਲਾਸਾਂ ਪਾਸ ਕੀਤੀਆਂ ਸਨ।
*ਸੰਤ ਭਿੰਡਰਾਂਵਾਲ਼ਿਆਂ ਨਾਲ਼ ਮੇਲ*
ਸੰਨ 1983 ਆਪਣੇ ਪਿੰਡ ਦੀ ਸੰਗਤ ਨਾਲ਼ ਭਾਈ ਬਲਦੇਵ ਸਿੰਘ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਤਾਂ ਓਥੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ਼ ਮੇਲ ਹੋਇਆ।
ਸੰਤਾਂ ਨੇ ਲੰਗਰ ਹਾਲ ਦੀ ਉੱਪਰਲੀ ਛੱਤ 'ਤੇ ਭਾਈ ਬਲਦੇਵ ਸਿੰਘ ਨੂੰ ਗਲਵਕੜੀ 'ਚ ਲਿਆ ਤੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੌਜੂਦਾ ਹਾਲਾਤਾਂ 'ਤੇ ਗੰਭੀਰ ਵਿਚਾਰ ਪ੍ਰਗਟਾਏ ਤੇ ਭਵਿੱਖ 'ਚ ਸਰਕਾਰ ਨਾਲ਼ ਕਿਵੇਂ ਨਜਿੱਠਣਾ ਹੈ। ਇਸ ਬਾਬਤ ਨੌਜਵਾਨਾਂ ਨੂੰ ਸ਼ਸਤਰਧਾਰੀ ਹੋ ਕੇ ਤਿਆਰ-ਬਰ-ਤਿਆਰ ਰਹਿਣ ਲਈ ਪ੍ਰੇਰਿਆ।
ਭਾਈ ਬਲਦੇਵ ਸਿੰਘ ਨੇ ਕਿਹਾ “ਸੰਤ ਜੀ, ਦਾਸ ਦਾ ਸਰੀਰ ਪੰਥ ਲਈ ਹਾਜ਼ਰ ਹੈ। ਮੈਨੂੰ ਨਿਮਾਣੇ ਨੇ ਜਥੇ
' ਚ ਸੇਵਾ ਦਾ ਮੌਕਾ ਬਖਸ਼ੋ। ਜੋ ਕਹੋਗੇ
ਸਿਰ ਨਾਲ ਨਿਭਾਵਾਂਗਾ ਤੇ ਦੁਸਮਣ ਦੀ ਹਿੱਕ ਚੀਰ ਕੇ ਆਂਦਰਾਂ ਕਢ
ਕੇ ਲਿਆਵਾਂਗਾ ....। "
" ਸੰਤਾ ਨੇ ਬਚਨ ਕੀਤਾ ਕਿ ਸਿੰਘ, ਸਮਾਂ ਆਉਣ 'ਤੇ ਬਾਜਾਂ ਵਾਲ਼ਾ ਪ੍ਰੀਤਮ ਤੇਰੇ ਪਾਸੋਂ ਸੇਵਾ ਲਏਗਾ, ਹਰ ਦਮ ਬਾਣੀ ਪੜ੍ਹਿਆ ਕਰ।"
ਫਿਰ ਭਾਈ ਬਲਦੇਵ ਸਿੰਘ ਵਾਪਸ ਪਿੰਡ ਆ ਗਏ ਪਰ ਸੰਤਾਂ ਨਾਲ਼ ਆਉਣ-ਜਾਣ ਦਾ ਸਬੰਧ ਬਣਾ ਕੇ ਲਗਾਤਾਰ ਧਰਮ ਯੁੱਧ ਮੋਰਚੇ 'ਚ ਹਿੱਸਾ ਲੈਂਦੇ ਰਹੇ।
*ਖਾਲਿਸਤਾਨ ਦੀ ਅਜ਼ਾਦੀ ਲਈ ਸਰਗਰਮ*
ਮੁਗ਼ਲਾਂ ਅਤੇ ਅਫ਼ਗਾਨਾਂ ਵਾਂਗ ਜੂਨ 1984 ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਚ ਬ੍ਰਾਹਮਣੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ-ਤੋਪਾਂ ਨਾਲ ਹਮਲਾ ਕਰ ਦਿੱਤਾ। ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਪ੍ਰਕਰਮਾ ਅਤੇ ਸਰੋਵਰ ਲਾਲ ਹੋ ਗਿਆ। ਚਾਰੇ ਪਾਸੇ ਹਾਹਾਕਾਰ ਮੱਚ ਗਈ।
ਇਸ ਕਹਿਰ ਦਾ ਪਤਾ ਲੱਗਦਿਆਂ ਭਾਈ ਬਲਦੇਵ ਸਿੰਘ ਦਾ ਹਿਰਦਾ ਵਲੂੰਧਰਿਆ ਗਿਆ ਤੇ ਦਿਨ 'ਚ ਸਰਕਾਰ ਵਿਰੁੱਧ ਵਿਦਰੋਹ ਪੈ ਹੋ ਗਿਆ। ਉਹਨਾਂ ਦੇ ਮਨ 'ਚ ਲੜੋ ਜਾਂ ਮਰੋ ਵਾਲੀ ਸਥਿਤੀ ਪੈਦਾ ਹੋ ਗਈ।
ਭਾਈ ਬਲਦੇਵ ਸਿੰਘ ਨੇ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਦਾ ਰਾਹ ਚੁਣ ਲਿਆ ਤੇ ਇਲਾਕੇ ਦੇ ਜੁਝਾਰੂ ਸਿੰਘਾਂ ਨਾਲ ਮਿਲ ਕੇ ਗੁਪਤ ਤੌਰ 'ਤੇ ਸਰਗਰਮੀਆਂ ਕਰਨੀਆਂ ਸੁਰੂ ਕਰ ਦਿੱਤੀਆਂ।
*ਅਨੰਦ ਕਾਰਜ*
ਇਧਰ ਪਰਿਵਾਰ ਨੇ ਅਨੰਦ ਕਾਰਜ ਲਈ ਜੋਰ ਪਾਉਣਾ ਸ਼ੁਰੂ ਕਰ ਦਿੱਤਾ ਪਰ ਭਾਈ ਬਲਦੇਵ ਸਿੰਘ ਆਪਣਾ ਨਿਸ਼ਾਨਾ ਮਿੱਥ ਚੁੱਕੇ ਸਨ। ਰਿਸ਼ਤੇਦਾਰਾਂ ਦੇ ਮਜਬੂਰ ਕਰਨ 'ਤੇ ਭਾਈ ਬਲਦੇਵ ਸਿੰਘ, ਵਿਆਹ ਲਈ ਰਾਜੀ ਹੋ ਗਏ ਤੇ ਉਹਨਾਂ ਦਾ ਅਨੰਦ ਕਾਰਜ ਪੂਰਨ ਗੁਰਮਰਿਯਾਦਾ ਅਨੁਸਾਰ 21 ਜਨਵਰੀ 1985 ਨੂੰ ਬੀਬੀ ਦਰਸ਼ਨ ਕੌਰ ਨਾਲ਼ ਹੋਇਆ। ਅਨੰਦ ਕਾਰਜ ਤੋਂ ਪਿੱਛੋਂ ਭਾਈ ਬਲਦੇਵ ਸਿੰਘ ਜਲਦ ਹੀ ਪੁਲੀਸ ਦੀ ਨਿਗ੍ਹਾ ਚ ਆ ਗਏ।
*ਮੋਗੇ ਦੀ ਕਚਹਿਰੀ 'ਚ ਗਿ੍ਫ਼ਤਾਰੀ ਅਤੇ ਵਹਿਸ਼ੀਆਨਾ ਤਸ਼ੱਦਦ*
ਥਾਣਾ ਬਾਘਾਪੁਰਾਣਾ ਦੀ ਪੁਲੀਸ ਨੇ ਭਾਈ ਬਲਦੇਵ ਸਿੰਘ ਦੇਬਾ, ਭਾਈ ਬਲਵੀਰ ਸਿੰਘ ਅਤੇ ਭਾਈ ਪਾਲ ਸਿੰਘ ਨੂੰ ਮੋਗੇ ਦੀ ਕਚਹਿਰੀ ਚ ਘੇਰਾ ਪਾ ਕੇ ਗਿਰਫ਼ਤਾਰ ਕਰ ਲਿਆ
ਤੇ ਤਿੰਨ ਮਹੀਨੇ ਹਿਰਾਸਤ 'ਚ ਰੱਖ ਕੇ ਵਹਿਸ਼ੀਆਨਾ ਤਸ਼ੱਦਦ ਕੀਤਾ ਤੇ ਫਿਰ ਝੂਠੇ ਕੇਸ ਪਾ ਕੇ ਫਰੀਦਕੋਟ ਦੀ ਜੇਲ੍ਹ ਭੇਜ ਦਿੱਤਾ।
ਫਿਰ ਥਾਣਾ ਮਹਿਣਾ ਦੀ ਪੁਲੀਸ ਨੇ ਜੇਲ੍ਹ ਵਿੱਚੋਂ ਭਾਈ ਬਲਦੇਵ ਸਿੰਘ ਨੂੰ ਰਿਮਾਂਡ ਤੇ ਲਿਆ ਕੇ ਕਈ ਕਾਰਵਾਈਆਂ ਬਾਰੇ ਪੁੱਛਿਆ ਤੇ ਅਣਮਨੁੱਖੀ ਤਸੀਹੇ ਦਿੱਤੇ।
ਫਿਰ ਕੁਝ ਦਿਨਾਂ ਬਾਅਦ ਥਾਣਾ ਮਹਿਣਾ ਵਿੱਚੋਂ ਕੱਢ ਕੇ ਘੱਲ ਕਲਾਂ ਥਾਣੇ ਲੈ ਗਏ। ਓਥੇ ਭਾਈ ਬਲਦੇਵ ਸਿੰਘ ਦੇ ਪੱਟ ਚੀਰ ਕੇ ਮਿਰਚਾਂ ਪਾਈਆਂ, ਪੁੱਠਾ ਟੰਗ ਕੇ ਕੁੱਟਿਆ।
ਪਰ ਗੁਰੂ ਕਾ ਲਾਲ ‘ਚੌਪਈ ਸਾਹਿਬ` ਦੀ ਬਾਣੀ ਪੜਦਾ 'ਰਿਹਾ ਤੇ ਪੁਲੀਸ ਹਰ ਤਰ੍ਹਾਂ ਦਾ ਘੋਰ ਤਸ਼ੱਦਦ ਕਰਕੇ ਵੀ ਇਸ ਸੂਰਮੇ ਦੇ ਮੂੰਹ 'ਚੋਂ ਜਥੇਬੰਦੀ ਦਾ ਭੇਦ ਨਾ ਕਢਵਾ ਸਕੀ। ਜਦ ਕੁਝ ਨਾ ਪ੍ਰਾਪਤ ਹੋਇਆ ਤਾਂ ਪੁਲੀਸ ਨੇ ਭਾਈ ਬਲਦੇਵ ਸਿੰਘ ਨੂੰ ਸੰਗਰੂਰ ਜੇਲ੍ਹ 'ਚ ਬੰਦ ਕਰ ਦਿੱਤਾ।
ਸੰਗਰੂਰ ਜੇਲ੍ਹ 'ਚ ਭਾਈ ਬਲਦੇਵ ਸਿੰਘ ਦਾ ਸੰਪਰਕ ਕਾਫੀ ਜੁਝਾਰੂ ਸਿੰਘਾਂ ਨਾਲ ਹੋਇਆ ਤੇ ਜੇਲ ਚ ਹੀ ਇਹਨਾਂ ਸੂਰਮਿਆਂ ਨੇ ਭਵਿੱਖ ਦੀ ਅਗਲੀ ਰਣਨੀਤੀ ਤਿਆਰ ਕਰ ਲਈ ਸੀ।
*ਜਮੀਨ ਵੇਚ ਕੇ ਰਿਹਾਈ ਕਰਵਾਈ*
ਢਾਈ ਸਾਲ ਬਾਅਦ ਪਰਿਵਾਰ ਨੇ ਇੱਕ ਕਿੱਲਾ ਜਮੀਨ ਵੇਚ ਕੇ ਬੜੀ ਮੁਸ਼ਕਿਲ ਨਾਲ ਭਾਈ ਬਲਦੇਵ ਸਿੰਘ ਨੂੰ ਜ਼ਮਾਨਤ 'ਤੇ ਰਿਹਾਅ ਕਰਵਾਇਆ। ਪਰ ਪੁਲੀਸ ਨੇ ਭਾਈ ਸਾਹਿਬ ਦਾ ਖਹਿੜਾ ਨਾ ਛੱਡਿਆ ਤੇ ਨਿੱਤ ਦਿਨ ਤੰਗ-ਪ੍ਰੇਸ਼ਾਨ ਕਰਦੇ ਰਹੇ।
*ਘਰ ਤੋਂ ਗ੍ਰਿਫ਼ਤਾਰੀ*
ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਦੀ ਅਗਵਾਈ 'ਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਜੁਝਾਰੂਆਂ ਨੇ ਜਦ ਮੋਗੇ ਦੀ ਨਹਿਰੂ ਪਾਰਕ 'ਚ ਆਰ.ਐੱਸ.ਐੱਸ. ਵਾਲਿਆਂ ਤੇ ਬੰਬਾਂ-ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਤਾਂ 12 ਬੰਦੇ ਮਾਰੇ ਗਏ ਤੇ ਅਨੇਕਾਂ ਜ਼ਖ਼ਮੀ ਹੋ ਗਏ।
ਇਸ ਕਾਰਵਾਈ ਤੋਂ ਬਾਅਦ ਸਿੰਘ-ਸੂਰਮੇ ਖ਼ਾਲਸਾਈ ਜੇਕਾਰੇ ਲਾਉਂਦੇ ਹੋਏ ਨਿਕਲ ਗਏ ਤੇ ਓਸੇ ਰਾਤ ਪੰਜਾਬ ਪੁਲੀਸ ਅਤੇ ਸੀ.ਆਰ.ਪੀ. ਨੇ ਭਾਈ ਬਲਦੇਵ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਤੇ ਫਾਇਰਿੰਗ ਕਰਕੇ ਸਾਰੇ ਪਿੰਡ ਨੂੰ ਜਗਾ ਦਿੱਤਾ।
ਭਾਈ ਬਲਦੇਵ ਸਿੰਘ ਦੇਬਾ ਨੂੰ ਰਾਤ ਘਰੋਂ ਪੁਲੀਸ ਚੁੱਕ ਕੇ ਲੈ ਗਈ। ਦਿਨ ਚੜ੍ਹਨ 'ਤੇ ਪਿੰਡ ਦੀ ਪੰਚਾਇਤ ਮੋਗੇ ਥਾਣੇ ਪਹੁੰਚੀ ਤੇ ਭਾਈ ਬਲਦੇਵ ਸਿੰਘ ਨੂੰ ਛੁਡਾ ਕੇ ਲਿਆਈ।
*ਭਾਈ ਖੁਖਰਾਣਾ ਨਾਲ਼ ਪੱਗ ਵਟਾਈ*
ਭਾਈ ਬਲਦੇਵ ਸਿੰਘ ਦੇਬਾ ਦਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਅਤੇ ਭਾਈ ਕੁਲਵੰਤ ਸਿੰਘ ਖੁਖਰਾਣਾ ਨਾਲ ਬਹੁਤ ਪਿਆਰ ਸੀ ਤੇ ਜਥੇਬੰਦੀ ਦੇ ਸਿੰਘਾਂ ਨੂੰ ਭਾਈ ਬਲਦੇਵ ਸਿੰਘ ਨੇ ਇਹ ਕਿਹਾ ਹੋਇਆ ਸੀ ਕਿ "ਮੇਰਾ ਅਨੰਦ ਕਾਰਜ ਨਹੀਂ ਹੋਇਆ।” ਕਿਉਂਕਿ ਗ੍ਰਹਿਸਤੀ ਮਾਰਗ 'ਚ ਪੈ ਚੁੱਕੇ ਸਿੰਘਾਂ ਉੱਤੇ ਘਰ-ਪਰਿਵਾਰ ਦੀਆਂ ਜਿੰਮੇਵਾਰੀਆਂ ਹੋਣ ਕਰਕੇ ਜਥੇਬੰਦੀ ਵੱਲੋਂ ਉਹਨਾਂ ਨੂੰ ਘਰ-ਪਰਿਵਾਰ ਤਿਆਗਣ ਦੀ ਹਦਾਇਤ ਨਹੀਂ ਸੀ ਤੇ ਅਜਿਹੇ ਸਿੰਘਾਂ ਨੂੰ ਘਰੇ ਰਹਿਣ ਦਾ ਹੁਕਮ ਸੀ ਅਤੇ ਲੋੜ ਪੈਣ 'ਤੇ ਹੀ ਗੁਪਤ ਤੌਰ 'ਤੇ ਉਹਨਾਂ ਪਾਸੋਂ ਸੇਵਾਵਾਂ ਲਈਆਂ ਜਾਂਦੀਆਂ ਸਨ।
ਇਲਾਕੇ 'ਚ ਵਿਚਰਦਿਆਂ ਰਾਤ ਦੇ ਸਮੇਂ ਭਾਈ ਬਲਦੇਵ ਸਿੰਘ ਦੇਬਾ ਆਪਣੇ ਘਰ ਜਥੇਬੰਦੀ ਦੇ ਜੁਝਾਰੂ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲ਼ਾ, ਭਾਈ ਕੁਲਵੰਤ ਸਿੰਘ ਖੁਖਰਾਣਾ , ਭਾਈ ਲੱਖਾ ਸਿੰਘ ਧੱਲੇਕੇ,ਭਾਈ ਦਰਸ਼ਨ ਸਿੰਘ ਬਿੱਲਾ, ਭਾਈ ਬਲਵੰਤ ਸਿੰਘ ਤਖਾਣਬੱਧ, ਭਾਈ ਮਨਜੀਤ ਸਿੰਘ ਮਿੰਨੀ-ਬਾਬਾ ਆਦਿ ਨਾਲ਼ ਲੰਗਰ ਛਕਣ ਆਏ। ਜਥੇਬੰਦੀ ਦੇ ਸਿੰਘਾਂ ਨੂੰ ਉਸ ਵੇਲੇ ਪਤਾ ਲਗ ਗਿਆ ਕਿ ਭਾਈ ਬਲਦੇਵ ਸਿੰਘ ਤਾਂ ਵਿਆਹਿਆ ਹੋਇਆ ਹੈ।
ਭਾਈ ਕੁਲਵੰਤ ਸਿੰਘ ਖੁਖਰਾਣਾ ਨੇ ਬੜੀ ਸਖ਼ਤੀ ਨਾਲ ਕਿਹਾ ਕਿ " ਭਾਈ ਬਲਦੇਵ ਸਿੰਘ ਹੁਣ ਅੱਜ ਤੋਂ ਆਪਣੇ ਘਰ ਹੀ ਰਹੇਗਾ ਕਿਉਂਕਿ ਮਾਲੀਆਂ ਤੋਂ ਬਿਨਾਂ ਬਾਗ਼ ਵੀਰਾਨ ਹੋ ਜਾਂਦੇ ਹਨ ਤੇ ਬਲਦੇਵ ਸਿੰਘ ਨੇ ਤਾਂ ਪਹਿਲਾਂ ਹੀ ਆਪਣੇ ਪਿੰਡੇ 'ਤੇ ਬਹੁਤ ਤਸੰਦਦ ਝੱਲਿਆ ਹੈ ਤੇ ਉਹਨਾਂ ਦੇ ਬੱਚੇ ਨਵਦੀਪ ਸਿੰਘ ਦੀ ਹਾਲੇ ਉਮਰ ਵੀ ਮਸਾਂ 9 ਕੁ ਮਹੀਨਿਆਂ ਦੀ ਹੈ।
ਪਰ ਭਾਈ ਬਲਦੇਵ ਸਿੰਘ ਨੇ ਖਾਲਿਸਤਾਨ ਦੇ ਸੰਘਰਸ਼ 'ਚ ਸੇਵਾ ਕਰਨ ਲਈ ਆਪਣੀ ਦ੍ਰਿੜਤਾ ਮੁੜ ਦੁਹਰਾਈ ਤੇ ਕਿਹਾ ਕਿ ਹੁਣ ਪਿੱਛੇ ਨਹੀਂ ਹਟਾਂਗਾ... । ਮੇਰੇ ਪਰਿਵਾਰ ਦੀ ਰੱਖਿਆ ਗੁਰੂ ਸਾਹਿਬ ਆਪ ਹੀ ਹੀ ਕਰਨਗੇ।
ਭਾਈ ਕੁਲਵੰਤ ਸਿੰਘ ਖੁਖਰਾਣਾ ਨੇ ਦੁਬਾਰਾ ਕਿਹਾ ਕਿ " ਸਾਡੇ ਸਾਰੇ ਸਿੰਘਾਂ ਦਾ ਇਹ ਫ਼ੈਸਲਾ ਹੈ ਕਿ ਬਲਦੇਵ ਸਿੰਘ ਹੁਣ ਘਰ ਰਹਿ ਕੇ ਹੀ ਕੌਮੀ ਸੇਵਾ 'ਚ ਬਣਦਾ ਹਿੱਸਾ ਪਾਵੇਗਾ।"
ਭਾਈ ਬਲਦੇਵ ਸਿੰਘ ਦੇਬਾ ਨੇ ਕਿਹਾ ਕਿ " ਜੇ ਭਾਈ ਕੁਲਵੰਤ ਸਿੰਘ ਖੁਖਰਾਣਾ ਪੱਗ ਵਟਾ ਕੇ ਮੇਰਾ ਭਰਾ ਬਣ ਜਾਵੇ ਤਾਂ ਮੈਂ ਇਹ ਗੱਲ ਮੰਨ ਲਵਾਂਗਾ।"
ਉਸ ਰਾਤ ਭਾਈ ਕੁਲਵੰਤ ਸਿੰਘ ਖੁਖਰਾਣਾ ਅਤੇ ਭਾਈ ਬਲਦੇਵ ਸਿੰਘ ਦੇਬਾ ਦੋਵਾਂ ਨੇ ਆਪਣੀਆਂ ਦਸਤਾਰਾਂ ਵਟਾਈ ਤੇ ਕੁਲਵੰਤ ਸਿੰਘ ਨੇ ਸਾਰੇ ਸਿੰਘਾਂ ਨੂੰ ਖੁਸ਼ੀ ਚ ਮਿੱਠੀਆਈ ਖਵਾਈ ।
ਦਿਨ ਚੜ੍ਹਦਿਆਂ ਨੂੰ ਜਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਅਤੇ ਭਾਈ ਕੁਲਵੰਤ ਸਿੰਘ ਖੁਖਰਾਣਾ, ਪਰਿਵਾਰ ਨੂੰ ਫ਼ਤਹਿ ਗਜਾ ਕੇ ਚਾਲੇ ਪਾਉਣ ਲੱਗੇ ਤਾਂ ਭਾਈ ਬਲਦੇਵ ਸਿੰਘ ਨੇ ਕਿਹਾ ਕਿ " ਰਾਤ ਪਗ ਵਟਾ ਕੇ ਤੁਸੀਂ ਮੇਰੇ ਭਰਾ ਬਣੇ ਸੀ ਤੇ ਹੁਣ ਭਰਾ ਨੂੰ ਇਕੱਲਿਆਂ ਘਰ ਛੱਡ ਚਲ ਓ"। ਮੈਂ ਆਪਣੇ ਭਰਾਵਾਂ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ।
ਇਹ ਗੱਲ ਸੁਣ ਕੇ ਸਾਰਿਆਂ ਨੇ ਇੱਕ-ਦੂਜੇ ਨੂੰ ਘੁੱਟ-ਘੁੱਟ ਕੇ ਜੱਫੀਆਂ ਪਾਈਆਂ। ਫਿਰ ਪਰਿਵਾਰ ਤੋਂ ਆਗਿਆ ਲੈ ਕੇ ਭਾਈ ਬਲਦੇਵ ਸਿੰਘ ਦੇਬਾ ਵੀ ਜਥੇਦਾਰ ਭਾਈ ਗੁਰਜੰਟ ਸਿੰਘ ਬੁਧਸਿੰਘ ਵਾਲ਼ਾ ਨਾਲ਼ ਚਲਿਆ ਗਿਆ ਤੇ ਮੁੜ ਕਦੇ ਵਾਪਸ ਘਰ ਨਾ ਆਇਆ।
*ਪੁਲੀਸ ਨੇ ਨੌਂ ਮਹੀਨਿਆਂ ਦੇ ਬੱਚੇ ਦੀ ਲੱਤ ਭੰਨੀ*
ਭਾਈ ਬਲਦੇਵ ਸਿੰਘ ਦੇਬਾ ਜਦ ਰੂਪੋਸ਼ ਹੋ ਗਿਆ ਤਾਂ ਮਗਰੋਂ ਪਰਿਵਾਰ ਨੂੰ ਪੁਲੀਸ ਬਹੁਤ ਤੰਗ ਪ੍ਰੇਸ਼ਾਨ ਕਰਦੀ ਰਹੀ। ਮਾਤਾ ਸੁਰਜੀਤ ਕੌਰ ਤੇ ਭਰਾ ਸੁਖਦੇਵ ਸਿੰਘ ਨੂੰ ਥਾਣਾ ਮਹਿਣਾ ਦੀ ਪੁਲੀਸ ਫੜ ਕੇ ਲੈ ਜਾਂਦੀ ਸੀ ਤੇ ਭਾਈ ਬਲਦੇਵ ਸਿੰਘ ਨੂੰ ਪੁਲੀਸ ਅੱਗੇ ਪੇਸ਼ ਕਰਾਉਣ ਲਈ ਤਸ਼ਦਦ ਕਰਦੀ ਸੀ।
ਭਾਈ ਬਲਦੇਵ ਸਿੰਘ ਦੀ ਸਿੰਘਣੀ ਬੀਬੀ ਦਰਸ਼ਨ ਕੌਰ ਨੂੰ ਅਤੇ ਉਸ ਦੇ ਨੌਂ ਮਹੀਨੇ ਦੇ ਬੱਚੇ ਨਵਦੀਪ ਸਿੰਘ ਨੂੰ ਵੀ ਥਾਣਾ ਮਹਿਣਾ ਦੀ ਪੁਲੀਸ ਨੇ ਜਬਰਦਸਤੀ ਘਰੋਂ ਚੁੱਕ ਲਿਆ। ਜਦ ਡਾਲਾ ਪਿੰਡ ਦੀ ਸੰਗਤ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਪੰਚਾਇਤ ਨੇ ਪਲਾਂ 'ਚ ਇਕੱਠਿਆਂ ਕੇ ਅੱਗੋਂ ਪੁਲੀਸ ਦੀ ਬੱਸ ਨੂੰ ਰੋਕ ਲਿਆ ਅਤੇ ਬੀਬੀ ਚੁਕ ਲਿਆ। ਜਦ ਝਾਲਾ ਪਿੰਡ ਦੀ ਸੰਗਤ ਨੂੰ ਇਸ ਗਨ ਦਾ ਪਤਾ ਲਗਾ ਤਾਂ ਪੰਚਾਇਤ ਨੇ ਪਲਾਂ 'ਚ ਇਕੱਠਿਆਂ ਹੋ ਕੇ ਅੱਗੋਂ ਪੁਲੀਸ ਦੀ ਬੱਸ ਨੂੰ ਰੋਕ ਲਿਆ ਅਤੇ ਬੀਬੀ ਦਰਸ਼ਨ ਕੌਰ ਤੇ ਬਚੇ ਨਵਦੀਪ ਸਿੰਘ ਨੂੰ ਪੁਲੀਸ ਦੀ ਹਿਰਾਸਤ ਚੋਂ ਛੁਡਾਉਣ ਲਈ ਵਿਰੋਧ ਕੀਤਾ। ਪਰ ਹੰਕਾਰੇ ਹੋਏ ਦੁਸਟ ਪੁਲੀਸ ਅਫ਼ਸਰਾਂ ਨੇ ਲੋਕਾਂ ਦੀ ਕੋਈ ਪਰਵਾਹ ਨਾ ਕੀਤੀ।
ਰਸਤੇ 'ਚ ਪੁਲੀਸ ਨੇ ਸੂਏ ਦੇ ਪੁਲ ਉੱਤੇ ਬੱਸ ਰੋਕੀ ਤੇ ਬੀਬੀ ਦਰਸਨ ਕੌਰ ਨੂੰ ਥੱਲੇ ਲਾਹ ਕੇ ਮੰਦੇ ਬੋਲ ਬੋਲੇ ਤੇ ਬੀਬੀ ਦੇ ਸਰੀਰ ਉੱਤੇ ਪੁਲੀਸ ਨੇ ਰਫ਼ਲਾਂ ਦੇ ਨੂੰਬੱਟ ਮਾਰਨੇ ਸ਼ੁਰੂ ਕਰ ਦਿੱਤੇ।
ਮੁਗ਼ਲ ਹਾਕਮ ਮੀਰ ਮਨੂੰ ਦੇ ਜੁਲਮਾਂ ਨੂੰ ਵੀ ਮਾਤ ਪਾਉਂਦਿਆਂ ਪੰਜਾਬ ਪੁਲੀਸ ਦੇ ਦਰਿੰਦਿਆਂ ਨੇ ਬੀਬੀ ਦਰਸ਼ਨ ਕੌਰ ਦੀ ਗੋਦ ਚੋਂ ਨੌਂ ਮਹੀਨੇ ਦੇ ਕੋਮਲ ਜਿਹੇ ਬੱਚੇ ਨੂੰ ਖੋਹ ਕੇ ਜੋਰ ਨਾਲ ਬੱਸ ਦੇ ਟਾਇਰ ਨਾਲ ਮਾਰਿਆ। ਮਸੂਮ ਬੱਚੇ ਦੀ ਲੱਤ ਦੀ ਹੱਡੀ ਟੁੱਟ ਗਈ ਤੇ ਬੱਚੇ ਦੀਆਂ ਅਸਮਾਨ ਪਾੜਦੀਆਂ ਚੀਕਾਂ ਨਿਕਲੀਆਂ।ਮਾਂ ਦੀ ਰੂਹ ਕੰਬ ਗਈ, ਬੀਬੀ ਦਰਸਨ ਕੌਰ ਨੇ ਧੱਕੇ ਨਾਲ ਪੁਲਸੀਆਂ ਤੋਂ ਆਪਣੀ ਬਾਂਹ ਛਡਾਈ ਤੇ ਰੋਂਦੇ ਹੋਏ ਬੱਚੇ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ।
ਹੱਡੀ ਟੁੱਟ ਜਾਣ ਕਾਰਨ ਬੱਚੇ ਕੋਲੋਂ ਪੀੜ ਜਰੀ ਨਹੀਂ ਸੀ ਜਾਂਦੀ ਤੇ ਬੱਚੇ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। (ਨੋਟ- ਅਨੇਕਾਂ ਇਲਾਜ ਕਰਵਾਉਣ ਤੇ ਬਾਅਦ ਅੱਜ ਤਕ ਵੀ ਨਵਦੀਪ ਸਿੰਘ ਦੀ ਲਤ ਠੀਕ ਨਹੀਂ ਹੋ ਸਕੀ, ਉਹ ਜਵਾਨ ਹੋ ਚੁੱਕਾ ਹੈ ਤੇ ਲੰਗੜਾ ਕੇ ਤੁਰਦਾ ਹੈ )।
ਥਾਣਾ ਮਹਿਣਾ ਲਿਜਾ ਕੇ ਪੁਲੀਸ ਨੇ ਬੀਬੀ ਦਰਸ਼ਨ ਕੌਰ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਤੇ ਲੱਤ ਭੰਨੀ ਹੋਣ ਕਾਰਨ ਬੱਚਾ ਦਿਨ-ਰਾਤ ਸਲਾਖਾਂ 'ਚ ਕੈਦ ਹੋਇਆ ਮਾਂ ਦੇ ਸਾਮ੍ਹਣੇ ਤੜਫਦਾ ਰਿਹਾ।
*ਪੁਲੀਸ ਨੇ ਘਰ ਨੂੰ ਅੱਗ ਲਗਾਈ*
ਪੁਲੀਸ ਦੇ ਜ਼ੁਲਮਾਂ ਦੀ ਸਤਾਈ ਬੀਬੀ ਦਰਸਨ ਕਰ ਨੂੰ ਘਰੋਂ ਬੇ-ਘਰ ਹੋਣਾ ਪਿਆ, ਕਈ ਮਹੀਨ ਰਿਸ਼ਤੇਦਾਰਾਂ ਦੇ ਘਰਾਂ 'ਚ ਰਹਿ ਕੇ ਗੁਜ਼ਾਰਾ ਕੀਤਾ। ਭਾਈ ਬਲਦੇਵ ਸਿੰਘ ਦੇ ਘਰ ਨੂੰ ਪੁਲੀਸ ਨੇ ਚੌਂਕੀ ਹੀ ਬਣਾ ਲਿਆ। ਭਾਈ ਸਾਹਿਬ ਨੂੰ ਫੜਨ ਲਈ ਪੁਲੀਸ ਨੇ ਪੰਜਾਬ ਦਾ ਚੱਪਾ-ਚੱਪਾ ਛਾਣ ਮਾਰਿਆ ਪਰ ਗੁਰੂ ਕਾ ਬਾਜ ਇਹਨਾਂ ਗਿੱਦੜ ਟੋਲੀਆਂ ਦੇ ਹੱਥ ਨਾ ਆਇਆ। ਆਖਰ ਪੁਲੀਸ ਨੇ ਭਾਈ ਬਲਦੇਵ ਸਿੰਘ ਦੇਬਾ ਦੇ ਘਰ ਦਾ ਕੀਮਤੀ ਸਮਾਨ ਕਬਜੇ 'ਚ ਲੈ ਲਿਆ ਤੇ ਫਿਰ ਮਿੱਟੀ ਦਾ ਤੇਲ ਪਾ ਕੇ ਘਰ ਨੂੰ ਅੱਗ ਲਾ ਦਿੱਤੀ ਤੇ ਪਸ਼ੂਆਂ ਨੂੰ ਪਿੰਡ ਚ ਖੁੱਲਿਆਂ ਛੱਡ ਦਿੱਤਾ।
*ਦੁਸ਼ਟਾਂ ਦੀ ਸੁਧਾਈ*
ਹਥਿਆਰਬੰਦ ਸੰਘਰਸ਼ ਦੌਰਾਨ ਭਾਈ ਬਲਦੇਵ ਸਿੰਘ ਦੇਬਾ ਨੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂਆਂ ਨਾਲ਼ ਕਈ ਚੋਟੀ ਦੀਆਂ ਕਾਰਵਾਈਆਂ 'ਚ ਵੱਧ-ਚੜ੍ਹ ਕੇ ਹਿੱਸਾ ਲਿਆ।
ਜਗਰਾਉਂ ਵਾਲੇ ਮੁਕਾਬਲੇ 'ਚ ਭਾਈ ਕੁਲਵੰਤ ਸਿੰਘ ਖੁਖਰਾਣਾ ਨਾਲ ਮਿਲ ਕੇ ਉਹਨਾਂ ਨੇ ਸੀ.ਆਰ.ਪੀ. ਦੀਆਂ ਗੱਡੀਆਂ ਬੰਬ ਨਾਲ ਉਡਾ ਦਿੱਤੀਆਂ।
ਬਰਨਾਲੇ ਸ਼ਹਿਰ 'ਚ ਸਦਰ ਥਾਣੇ ਦੇ ਛੇ ਦੁਸ਼ਟ ਪੁਲਸੀਆਂ ਨੂੰ ਨਰਕਾਂ ਦੀਆਂ ਟਿਕਟਾਂ ਦਿੱਤੀਆਂ।
ਬਦੋਵਾਲ ਦੇ ਮੁਕਾਬਲੇ ਚ ਭਾਈ
ਗੁਰਜੰਟ ਸਿੰਘ ਬੁੱਧਸਿੰਘ ਵਾਲਾ ਦੇ ਨਾਲ ਭਾਈ ਗੁਰਚਰਨ ਸਿੰਘ ਮਹਿਣਾ, ਭਾਈ ਚਮਕੌਰ ਸਿੰਘ ਡਾਲਾ ਅਤੇ ਭਾਈ ਬਲਦੇਵ ਸਿੰਘ ਦੇਬਾ ਵੀ ਸੀ ਤੇ ਪੁਲੀਸ ਦੀਆਂ ਧਾੜਾਂ ਦੇ ਸੱਥਰ ਵਿਛਾਉਂਦੇ ਹੋਏ ਚਾਰੇ ਜੂਝਾਰੂ ਘੇਰਾ ਤੋੜ ਕੇ ਬਚ ਨਿਕਲੇ।
ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਨੇ ਕਈ ਕੈਟਾਂ, ਗੱਦਾਰਾਂ, ਟਾਊਟਾਂ, ਪੰਥ ਦੋਖੀਆਂ, ਬੁੱਚੜਾਂ ਤੇ ਪੁਲੀਸ ਅਫ਼ਸਰਾਂ ਅਤੇ ਹਿੰਦੁਸਤਾਨੀ ਫੋਰਸਾਂ ਦੀ ਰੱਜ ਕੇ ਸੁਧਾਈ ਕੀਤੀ।
*ਨਿਮਰਤਾ ਅਤੇ ਦਲੇਰੀ*
ਭਾਈ ਬਲਦੇਵ ਸਿੰਘ ਦੇ ਸੁਭਾਅ 'ਚ ਬਹੁਤ ਨਿਮਰਤਾ ਸੀ ਤੇ ਦਲੇਰੀ ਵੀ ਐਨੀ ਸੀ ਕਿ ਇਕੱਲੇ ਹੀ ਥਾਣੇ 'ਤੇ ਜਾ ਕੇ ਧਾਵਾ ਬੋਲ ਦਿੰਦੇ ਸਨ।
ਉਹਨਾਂ ਨੇ ਕਦੇ ਵੀ ਆਪਣਾ ਆਪ ਨਹੀਂ ਸੀ ਜਤਾਇਆ। ਐਕਸ਼ਨਾਂ ਦੀਆਂ ਜ਼ਿੰਮੇਵਾਰੀਆਂ ਲੈਣ ਸਮੇਂ ਅਖਬਾਰਾਂ 'ਚ ਆਪਣਾ ਨਾਂਅ ਦੇਣ ਤੋਂ ਗੁਰੇਜ ਕਰਦੇ ਸਨ ਕਿਉਂਕਿ ਉਹਨਾਂ ਦੇ ਮਨ 'ਚ ਰੱਤੀ ਭਰ ਵੀ ਆਪਣਾ ਨਾਂ ਚਮਕਾਉਣ ਦੀ ਲਾਲਸਾ ਨਹੀਂ ਸੀ।
ਹਰ ਦਮ ਬਾਣੀ ਪੜਿਆ ਕਰਦੇ ਸਨ। ਅੰਮ੍ਰਿਤ ਛਕਣ ਤੋਂ ਬਾਅਦ ਕਦੇ ਵੀ ਨਿੱਤਨੇਮ ਤੇ ਅੰਮ੍ਰਿਤ ਵੇਲਾ ਨਹੀਂ ਸੀ ਖੁੰਝਣ ਦਿੱਤਾ।
ਹਰ ਐੱਕਸ਼ਨ ਤੋਂ ਪਹਿਲਾਂ ਅਤੇ ਬਾਅਦ 'ਚ ਅਰਦਾਸ ਕਰਕੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਸਨ।
ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲ਼ਾ ਅਤੇ ਭਾਈ ਕੁਲਵੰਤ ਸਿੰਘ ਖੁਖਰਾਣਾ ਨਾਲ਼ ਉਹ ਪ੍ਰਛਾਵੇਂ ਵਾਂਗ ਰਹੇ। ਉਹਨਾਂ ਦਾ ਘਰ-ਬਾਰ ਉੱਜੜ ਗਿਆ, ਪਰਿਵਾਰ 'ਤੇ ਜ਼ੁਲਮ ਦੇ ਝੱਖੜ ਝੁੱਲੇ ਪਰ ਫਿਰ ਵੀ ਭਾਈ
ਬਲਦੇਵ ਸਿੰਘ ਡੋਲੇ ਨਹੀਂ ਤੇ ਆਪਣੇ ਨਿਸ਼ਾਨੇ ਵੱਲ ਵੱਧਦੇ ਗਏ। ਉਹਨਾਂ ਦਾ ਪਹਿਰਾਵਾ ਅਤੇ ਬੋਲ-ਚਾਲ ਬਹੁਤ ਸਧਾਰਨ ਸੀ। ਘੱਟ ਬੋਲਦੇ ਸਨ ਤੇ ਦੂਰ-ਅੰਦੇਸ਼ੀ ਸੋਚ ਰੱਖਦੇ ਸਨ।
ਪੰਜਾਲੀ ਅਤੇ ਸੰਤਾਲੀ ਵਾਹੁਣੀ ਉਹ ਬਾਖੂਬੀ ਜਾਣਦੇ ਸਨ, ਦੁਸ਼ਮਣਾਂ ਲਈ ਉਹ ਕਾਲ ਦਾ ਰੂਪ ਸਨ।
*ਭਾਈ ਦੋਬਾ ਦੀ ਸ਼ਹੀਦੀ*
ਭਾਈ ਬਲਦੇਵ ਸਿੰਘ ਦੇਥਾ, ਭਾਈ ਮਨਜੀਤ ਸਿੰਘ ਡਾਲਾ, ਭਾਈ ਚਮਕੌਰ ਸਿੰਘ ਡਾਲਾ ਅਤੇ ਭਾਈ ਗੁਰਚਰਨ ਸਿੰਘ ਨੂੰ ਇਕ ਪੁਲੀਸ ਦਾ ਮੁਖਬਰ ਬੰਤਾ ਸਿਹੁੰ ਆਪਣੇ ਕਿਸੇ ਰਿਸ਼ਤੇਦਾਰ ਦੀ ਢਾਣੀ 'ਤੇ ਪਿੰਡ ਕਪੂਰੇ ਵਿਖੇ ਲੈ ਗਿਆ। ਇਹ ਬੰਤਾ ਸਿਹੁੰ ਉੱਪਰੋਂ ਵਿਖਾਵਾ ਕਰਕੇ ਜੁਝਾਰ ਸਿੰਘਾਂ ਨਾਲ ਹਮਦਰਦੀ ਰੱਖਣ ਦਾ ਦਾਅਵਾ ਕਰਦਾ ਸੀ ਪਰ ਅੰਦਰਖਾਤੇ ਪੁਲੀਸ ਨਾਲ਼ ਮਿਲਿਆ ਹੋਇਆ ਸੀ।
ਸਿੰਘਾਂ ਲਈ ਪ੍ਰਸ਼ਾਦਾ-ਪਾਣੀ ਲੈ ਕੇ ਆਉਣ ਦੇ ਬਹਾਨੇ ਇਹ ਓਥੋਂ ਨਿਕਲ ਗਿਆ ਤੇ ਪੁਲੀਸ ਨੂੰ ਸੂਹ ਦੇ ਦਿੱਤੀ ਕਿ ਖਾੜਕੂ ਸਿੰਘ ਇੱਥੇ ਠਹਿਰੇ ਹੋਏ ਹਨ।
ਥਾਣਾ ਮਹਿਣਾ ਦੇ ਐਸ.ਐਚ.ਓ. ਹਰਚਰਨ ਸਿਹੁੰ ਨੂੰ ਸ਼ਾਮ ਸਾਢੇ ਸੱਤ ਵਜੇ ਜਦੋਂ ਇਹ ਖ਼ਬਰ ਮਿਲੀ ਤਾਂ ਉਹ ਵੱਡੀ ਗਿਣਤੀ 'ਚ ਪੁਲੀਸ ਦੇ ਜਵਾਨਾਂ ਨਾਲ ਜਿਪਸੀਆਂ ਤੇ ਕੈਂਟਰਾਂ 'ਤੇ ਸਵਾਰ ਹੋ ਕੇ ਪਿੰਡ ਕਪੂਰੇ ਵੱਲ ਨੂੰ ਚੱਲ ਪਿਆ।
ਪੁਲੀਸ ਨੇ ਚਾਰੇ ਪਾਸਿਆਂ ਤੋਂ ਢਾਣੀ ਨੂੰ ਸਖਤ ਘੇਰਾ ਪਾ ਲਿਆ ਜਦ ਸਿੰਘਾਂ ਨੂੰ ਪਤਾ ਲੱਗਾ ਤਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਗਜਾਉਂਦੇ ਹੋਏ ਜੁਝਾਰੂਆਂ ਨੇ ਢਾਣੀ 'ਚੋਂ ਨਿਕਲ ਕੇ ਚਰੀ ਦੇ ਖੇਤ ਵਿੱਚ ਮੋਰਚੇ ਮੱਲ ਲਏ ਤੇ ਜਦੋਂ ਅੱਗੇ ਵੱਧ ਰਹੇ ਪੁਲੀਸ ਵਾਲਿਆ ਉੱਤੇ ਏ.ਕੇ. ਸੰਤਾਲੀ ਦੀਆਂ ਰਾਈਫ਼ਲਾਂ ਨਾਲ਼ ਫਾਇਰਿੰਗ ਕੀਤੀ ਤਾਂ ਪੁਲੀਸ ਦੇ ਬਹਾਦਰ ਅਖਵਾਉਣ ਵਾਲ਼ੇ ਜਵਾਨਾਂ ਨੇ ਧਰਤੀ 'ਤੇ ਲੰਮਿਆਂ ਪੈ ਕੇ ਆਪਣੀਆਂ ਜਾਨਾਂ ਬਚਾਈਆਂ ਤੇ ਉਦੋਂ ਤਕ ਧਰਤੀ 'ਤੇ ਲੋਟੇ ਰਹੇ ਜਦੋਂ ਤਕ ਹਨੇਰਾ ਨਾ ਹੋ ਗਿਆ, ਹਨੇਰਾ ਹੋ ਜਾਣ 'ਤੇ ਪਿੱਛੇ ਹਟ ਕੇ ਵੱਟ- ਬੰਨ੍ਹਿਆਂ ਦੀ ਓਟ ਲੈ ਕੇ ਸਿੰਘਾਂ 'ਤੇ ਗੋਲੀਆਂ ਚਲਾਉਂਦੇ ਰਹੇ।
ਹਰਚਰਨ ਸਿਹੁੰ ਐਸ.ਐਚ.ਓ. ਨੇ ਜਦੋਂ ਵੇਖਿਆ ਕਿ ਖਾੜਕੂਆਂ ਨੂੰ ਕਾਬੂ ਕਰਨਾ ਮੁਸ਼ਕਿਲ ਹੈ ਤੇ ਹੋ ਸਕਦਾ ਹੈ ਕਿ ਰਾਤ ਦੇ ਹਨੇਰੇ ਵਿੱਚ ਖਾੜਕੂ ਮੁਕਾਬਲਾ ਕਰਦੇ ਹੋਏ ਘੇਰਾ ਤੋੜ ਕੇ ਬੱਚ ਨਿਕਲਣ 'ਚ ਕਾਮਯਾਬ ਹੋ ਜਾਣ। ਉਸ ਨੇ ਥਾਣਾ ਸਦਰ ਮੋਗਾ ਦੇ ਐਸ.ਐਚ.ਓ. ਕਸ਼ਮੀਰ ਸਿੰਘ ਨੂੰ ਪੁਲੀਸ ਪਾਰਟੀ ਸਮੇਤ ਮੁਕਾਬਲੇ ਵਾਲ਼ੀ ਥਾਂ 'ਤੇ ਸੱਦ ਲਿਆ।
ਮੋਗੇ ਦੇ ਡੀ.ਐਸ.ਪੀ. ਦਾ ਗੰਨਮੈਨ ਦਲਬਾਰਾ ਸਿਹੁਂ ਹੌਲਦਾਰ ਅਤੇ ਬੀ. ਐੱਸ.ਐਫ. ਵੀ ਹਥਿਆਰ ਬੰਦ ਜਵਾਨਾਂ ਨਾਲ ਗੱਡੀਆਂ ਤੇ ਮੁਕਾਬਲੇ ਵਾਲੀ ਥਾਂ ਤੇ ਪਹੁੰਚ ਗਈ।
ਜਗਜੀਤ ਸਿਹੁੰ ਸੀ.ਓ. ਅਤੇ ਡਿਪਟੀ ਕਮਾਂਡੈਂਟ ਜੀ.ਐਸ. ਮਲਹੋਤਰਾ ਵੀ ਸੀ.ਆਰ.ਪੀ.ਐਫ. ਦੀਆਂ ਹਥਿਆਰਬੰਦ ਫੋਰਸਾਂ ਅਤੇ ਬੁਲਟ ਪਰੂਫ ਟਰੈਕਟਰਾਂ ਸਮੇਤ ਮੁਕਾਬਲੇ 'ਚ ਸ਼ਾਮਲ ਸ ।
ਮਿਤੀ 27 ਜੁਲਾਈ 1991 ਦੀ ਸ਼ਾਮ ਤੋਂ ਲੈ ਕੇ 28 ਜੁਲਾਈ 1991 ਦੇ ਦੱਸ ਕੁ ਵਜੇ ਤਕ ਸਿੰਘਾਂ ਦਾ ਹਿੰਦੁਸਤਾਨੀ ਫੋਰਸਾਂ ਨਾਲ਼ ਤਕਰੀਬਨ ਪੰਦਰਾਂ ਘੰਟੇ ਜ਼ੋਰਦਾਰ ਮੁਕਾਬਲਾ ਚੱਲਦਾ ਰਿਹਾ।
ਭਾਈ ਬਲਦੇਵ ਸਿੰਘ ਪੂਰੀ ਜਾਂਬਾਜ਼ੀ ਤੇ ਨਿਡਰਤਾ ਨਾਲ਼ ਆਪਣੇ ਸਾਥੀਆਂ ਸਮੇਤ ਹਿੰਦੁਸਤਾਨ ਦੀਆਂ ਫੋਰਸਾਂ ਨਾਲ਼ ਸਾਰੀ ਰਾਤ ਮੁਕਾਬਲਾ ਕਰਦੇ ਰਹੇ। ਜਿਹੜਾ ਵੀ ਚੜ੍ਹਾਈ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਉਸ ਦਾ ਮੱਕੂ ਓਥੇ ਹੀ ਠੱਪ ਦਿੰਦੇ। ਸਿੰਘਾਂ ਦੇ ਅੱਗੇ ਫੋਰਸਾਂ ਦੀ ਕੋਈ ਵਾਹ-ਪੇਸ਼ ਨਹੀਂ ਸੀ ਚੱਲ ਰਹੀ। ਸੀਮਤ ਜਿਹੇ ਹਥਿਆਰਾਂ ਨਾਲ਼ ਸਿੰਘਾਂ ਨੇ ਧੰਨ-ਧੰਨ ਕਰਾ ਦਿਤੀ। ਇਲਾਕੇ ਦੇ ਲੋਕ ਵੇਖ ਰਹੇ ਸਨ ਕਿ ਮੁੱਠੀ ਭਰ ਜੁਝਾਰੂ ਕਿਵੇਂ ਡਟੇ ਹੋਏ ਹਨ ਤੇ ਪੁਲੀਸ ਦੀਆਂ ਡਾਰਾਂ ਗੋਲੀ ਦਾ ਖੜਾਕ ਸੁਣ ਕੇ ਕਿਵੇਂ ਪਿਛਾਂਹ ਨੂੰ ਲੁਕਦੀਆਂ ਫਿਰਦੀਆਂ ਹਨ।
ਭਾਈ ਗੁਰਚਰਨ ਸਿੰਘ ਮਹਿਣਾ ਅਤੇ ਭਾਈ ਚਮਕੌਰ ਸਿੰਘ ਡਾਲਾ ਦੋਵੇਂ ਅੰਮ੍ਰਿਤ ਵੇਲ਼ੇ ਘੇਰਾ ਤੋੜ ਕੇ ਉਸ ਸਮੇਂ ਬਚ ਨਿਕਲੇ ਜਦੋਂ ਗਾਂਵਾਂ ਦਾ ਇੱਕ ਵੱਡਾ ਵੱਗ ਉਹਨਾਂ ਦੇ ਨੇੜਿਓਂ ਲੰਘਿਆ ਤਾਂ ਉਹ ਵਿੱਚ-ਵਿਚਾਲੇ ਬਹਿ-ਬਹਿ ਕੇ ਪੁਲੀਸ ਦੀਆਂ ਅੱਖਾਂ 'ਚ ਘੱਟਾ ਪਾ ਗਏ।
ਇਧਰ ਗਹਿਗੱਚ ਮੁਕਾਬਲੇ 'ਚ ਘਿਰੇ ਭਾਈ ਬਲਦੇਵ ਸਿੰਘ ਦੇਬਾ ਅਤੇ ਭਾਈ ਮਨਜੀਤ ਸਿੰਘ ਡਾਲਾ ਸਵੇਰ ਦੇ ਸਮੇਂ ਗੋਲ਼ੀ-ਬਰੂਦ ਖਤਮ ਹੋਣ ਤੋਂ ਬਾਅਦ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ ਤੇ ਗੁਰੂ ਚਰਨਾਂ 'ਚ ਜਾ ਬਿਰਾਜੇ।
*ਸ਼ਹੀਦਾਂ ਦੇ ਨਮਿੱਤ ਪਾਠ ਦੇ ਭੋਗ*
ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਅਤੇ ਸ਼ਹੀਦ ਭਾਈ ਮਨਜੀਤ ਸਿੰਘ ਡਾਲਾ ਦੀ ਆਤਮਿਕ ਸ਼ਾਂਤੀ ਲਈ ਪਿੰਡ ਧੂੜਕੋਟ ਕਲਾਂ ਅਤੇ ਪਿੰਡ ਡਾਲਾ ਵਿਖੇ 6 ਅਗਸਤ 1991 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਅਖਬਾਰਾਂ 'ਚ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ, ਭਾਈ ਦਲਜੀਤ ਸਿੰਘ ਬਿੱਟੂ, ਭਾਈਪਰਮਜੀਤ ਸਿੰਘ ਪੰਜਵੜ ਅਤੇ ਭਾਈ ਕੁਲਜੀਤ ਸਿੰਘ ਮੋਗਾ ਵੱਲੋਂ ਇਸ਼ਤਿਹਾਰ ਜਾਰੀ ਕੀਤੇ ਗਏ ਤੇ ਸਿੱਖ ਸੰਗਤਾਂ ਨੂੰ ਅਰਦਾਸ ਸਮਾਗਮ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ।
ਪਰ ਪੁਲੀਸ ਅਤੇ ਸੀ.ਆਰ.ਪੀ ਨੇ ਇਲਾਕੇ ਨੂੰ ਘੇਰੇ ਵਿੱਚ ਲੈ ਕੇ ਕਰਫਿਊ ਵਰਗੇ ਹਾਲਾਤ ਬਣਾਏ ਹੋਏ ਸਨ। ਇਸ ਕਾਰਨ ਕੇਵਲ ਪਿੰਡ ਵਾਸੀ ਹੀ ਸ਼ਹੀਦਾਂ ਦੀ ਅਰਦਾਸ 'ਚ ਸ਼ਾਮਲ ਹੋਏ ਸਨ। ਰਿਸ਼ਤੇਦਾਰਾਂ ਨੂੰ ਵੀ ਪੁਲੀਸ ਨੇ ਨਾਕਿਆਂ ਤੇ ਰੋਕ ਕੇ ਵਾਪਸ ਮੋੜ ਦਿੱਤਾ।
*ਸ਼ਹੀਦੀ ਦਾ ਬਦਲਾ*
ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਅਤੇ ਸਾਥੀਆਂ ਨੇ ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਅਤੇ ਸ਼ਹੀਦ ਭਾਈ ਮਨਜੀਤ ਸਿੰਘ ਡਾਲਾ ਦੀ ਸ਼ਹਾਦਤ ਤੋਂ ਵੀਹ ਕੁ ਦਿਨਾਂ ਬਾਅਦ ਥਾਣਾ ਮਹਿਣਾ ਤੇ ਹਮਲਾ ਕਰਕੇ ਇਕਏ.ਐੱਸ.ਆਈ. ਤੇ ਤਿੰਨ ਪੁਲਸੀਏ ਗੋਲੀਆਂ ਨਾਲ ਦੁਪਹਿਰ ਸਮੇਂ ਲਲਕਾਰ ਕੇ ਬਜਾਰ 'ਚ ਭੁੰਨ ਸੁੱਟੇ ਤੇ ਬੰਤਾ ਸਿਹੁਂ ਕੈਟ ਨੂੰ ਵੀ ਉਸ ਦੇ ਪਾਪਾ ਦੀ ਸਜ਼ਾ ਦੇ ਕੇ ਸਿੰਘਾਂ ਦੀ ਸ਼ਹੀਦੀ ਦਾ ਬਦਲਾ ਲਿਆ।
ਸ਼ਹੀਦ ਭਾਈ ਦੋਬਾ ਦਾ ਸਪੁੱਤਰ ਨਵਦੀਪ ਸਿੰਘ -
ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਦਾ ਸਪੁੱਤਰ ਸ. ਨਵਦੀਪ ਸਿੰਘ ਵੀ ਆਪਣੇ ਪਿਤਾ ਵਾਂਗ ਸਿੱਖ ਕੌਮ ਦੇ ਹਰੇਕ ਮੋਰਚੇ ਅਤੇ ਪੰਥਕ ਸਰਗਰਮੀਆਂ 'ਚ ਪੂਰੀ ਚੜ੍ਹਦੀ ਕਲਾ ਨਾਲ ਅਗਾਂਹ ਹੋ ਕੇ ਹਿਸਾ ਲੈਂਦਾ ਹੈ। ਨਵਦੀਪ ਸਿੰਘ ਨੂੰ ਪੁਲੀਸ ਕਈ ਕੇਸਾਂ 'ਚ ਉਲਝਾਉਣਾ ਚਾਹੁੰਦੀ ਸੀ ਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ਼ ਬਚਾਅ ਹੋ ਗਿਆ।